07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਹਰਜਿੰਦਰ ਸਿੰਘ ਸੇਖੋਂ ਰਣਸੀਂਹ ਕਲਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਅਜੀਤ ਡੈਸਕ 10-05-2026
ਨਿਹਾਲ ਸਿੰਘ ਵਾਲਾ, 9 ਮਈ (ਸੁਖਦੇਵ ਸਿੰਘ ਖਾਲਸਾ)-ਭਾਰਤੀ ਜਨਤਾ ਪਾਰਟੀ ਵਲੋਂ ਨੌਜਵਾਨ ਆਗੂ ਹਰਜਿੰਦਰ ਸਿੰਘ ਸੇਖੋਂ ਰਣਸੀਂਹ ਕਲਾਂ ਨੂੰ ਪਾਰਟੀ ਪ੍ਰਤੀ ਕੀਤੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਹਾਈਕਮਾਂਡ ਵਲੋਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਐਸ.ਸੀ. ਮੋਰਚੇ ਦਾ ਹਲਕਾ ਇੰਚਾਰਜ ਲਗਾਉਣ ਨਾਲ ਹਲਕੇ ਅੰਦਰ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਹ ਜ਼ਿੰਮੇਵਾਰੀ ਮਿਲਣ 'ਤੇ ਨੌਜਵਾਨ ਆਗੂ ਹਰਜਿੰਦਰ ਸਿੰਘ ਸੇਖੋਂ ਰਣਸੀਂਹ ਕਲਾਂ ਨੇ ਪਾਰਟੀ ਹਾਈਕਮਾਂਡ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਐਸ.ਸੀ. ਮੋਰਚੇ ਦੇ ਪੰਜਾਬ ਪ੍ਰਧਾਨ ਲੱਧੜ, ਪੰਜਾਬ ਦੇ ਮਹਾਂ ਮੰਤਰੀ ਸ੍ਰੀ ਨਿਵਾਸ਼ਲੂ, ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਆਗੂ ਪ੍ਰਧਾਨ ਸਤਿੰਦਰ ਪ੍ਰੀਤ ਸਿੰਘ ਰੱਤੀਆਂ ਅਤੇ ਸਮੁੱਚੀ ਜ਼ਿਲ੍ਹਾ ਮੋਗਾ ਜਥੇਬੰਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ | ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ ਐਸ.ਪੀ. ਮੁਖਤਿਆਰ ਸਿੰਘ ਸੰਧੂ, ਆਗੂ ਪਵਨ ਕੁਮਾਰ ਬੰਟੀ ਨਿਹਾਲ ਸਿੰਘ ਵਾਲਾ, ਸੋਮਨਾਥ ਬਾਂਸਲ, ਬਲਜੀਤ ਸ਼ਰਮਾ ਨਿਹਾਲ ਸਿੰਘ ਵਾਲਾ, ਜਗਸੀਰ ਸਿੰਘ ਨੰਗਲ, ਵਿਨੋਦ ਕੁਮਾਰ ਸ਼ਰਮਾ, ਰਵਿੰਦਰ ਸਿੰਘ ਮਧੇਕੇ, ਤਰਨਜੀਤ ਸਿੰਘ, ਲਖਬੀਰ ਸਿੰਘ ਬਿਲਾਸਪੁਰ, ਇਕਬਾਲ ਸਿੰਘ ਸੋਨੰੂ ਮਧੇਕੇ, ਰਣਜੀਤ ਸਿੰਘ, ਭੀਮਾ ਸਿੰਘ, ਗੁਰਨਾਮ ਸਿੰਘ ਗਾਮਾ, ਸੁਖਵਿੰਦਰ ਸਿੰਘ ਗਾਜੀਆਣਾ ਨੇ ਹਰਜਿੰਦਰ ਸਿੰਘ ਸੇਖੋਂ ਨੂੰ ਮੁਬਾਰਕਾਂ ਦਿੱਤੀਆਂ |

ਪਿਛਲੀ ਖ਼ਬਰ ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਸਪਰਿੰਗ ਫੀਲਡ ਸਕੂਲ ਵਿਖੇ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।