13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜਨਗਣਨਾ ਦੇ ਫਾਰਮਾਂ 'ਚ ਦਲਿਤ ਸਮਾਜ ਲਈ ਵਰਤੀ ਭੱਦੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕਰੇਗਾ ਦਲਿਤ ਸਮਾਜ-ਆਦੀਵਾਲ

ਅਜੀਤ ਡੈਸਕ 09-05-2026
ਮੋਗਾ, 8 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਾਜ਼ਿਸ਼ ਤਹਿਤ ਜਾਤੀ ਜਨਗਣਨਾ ਦੇ ਫਾਰਮ 'ਚ ਲਿਖੀ ਭੱਦੀ ਸ਼ਬਦਾਵਲੀ ਮਜ਼੍ਹਬੀ ਸਿੱਖ ਤੇ ਵਾਲਮੀਕਿ ਸਮਾਜ ਸੜਕਾਂ 'ਤੇ ਆਉਣ ਅਤੇ ਜੇਕਰ ਜਾਤੀ ਜਨਗਣਨਾ ਪੋ੍ਰਫਾਰਮੇ ਨੂੰ ਛਪਵਾਉਣ ਵਾਲੇ ਅਧਿਕਾਰੀਆਂ ਉੱਪਰ ਐਸ.ਸੀ./ਐਸ.ਟੀ. ਐਕਟ ਤਹਿਤ ਪਰਚਾ ਨਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜ਼੍ਹਬੀ ਸਿੱਖ ਤੇ ਵਾਲਮੀਕ ਸਮਾਜ ਤੋਂ ਮੁਆਫ਼ੀ ਨਾ ਮੰਗੀ ਅਤੇ ਜਾਤੀ ਜਨਗਣਨਾ ਦੇ ਫਾਰਮ ਵਿਚ ਦਰਜ ਅਪਸ਼ਬਦ ਨਾ ਹਟਾਏ ਤਾਂ 15 ਮਈ ਤੋਂ ਸ਼ੁਰੂ ਹੋਣ ਵਾਲੀ ਜਾਤੀ ਜਨਗਣਨਾ ਦਾ ਦਲਿਤ ਸਮਾਜ ਵਲੋਂ ਬਾਈਕਾਟ ਕੀਤਾ ਜਾਵੇਗਾ | 9 ਮਈ ਤੋਂ 16 ਮਈ ਤੱਕ ਪਿੰਡਾਂ ਅਤੇ ਸ਼ਹਿਰਾਂ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਰਥੀਆਂ ਸਾੜ ਕੇ ਦਲਿਤ ਸਮਾਜ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਰੰਘਰੇਟੇ ਗੁਰੂ ਕੇ ਬੇਟੇ ਸਮਾਜ ਦੇ ਅਪਮਾਨ ਖ਼ਿਲਾਫ਼ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਆਲ ਇੰਡੀਆ ਮਜ਼੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਨੈਸ਼ਨਲ ਚੇਅਰਮੈਨ ਰਾਜਨੀਤਕ ਵਿੰਗ ਸਵਰਨ ਸਿੰਘ ਆਦੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਿਹਾ ਕਿ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਵਲੋਂ ਬੈਨ ਕੀਤੇ ਅਪਮਾਨਿਤ ਜਾਤੀ ਸੂਚਕ ਸ਼ਬਦਾਂ ਨੂੰ ਜਾਤੀ ਜਨਗਣਨਾ ਦੇ ਫਾਰਮ ਵਿਚ ਇਤਰਾਜਯੋਗ ਸ਼ਬਦ ਲਿਖ ਕੇ ਤੇ ਭਾਰਤ ਉੱਪਰ ਧੱਕੇ ਨਾਲ ਕਬਜ਼ਾ ਕਰਨ ਵਾਲੇ ਮੁਗਲਾਂ ਤੇ ਅੰਗਰੇਜ਼ੀ ਹਕੂਮਤ ਨਾਲ ਹਿੱਕ ਡਾਹ ਕੇ ਕੁਰਬਾਨੀਆਂ ਕਰਨ ਵਾਲੇ ਪੰਜਾਬ ਦੀ ਆਬਾਦੀ ਦਾ ਵੱਡਾ ਹਿੱਸਾ ਗੁਰੂ ਕੇ ਬੇਟੇ ਮਜ਼੍ਹਬੀ ਸਿੱਖ ਸਮਾਜ ਨੂੰ ਫਾਰਮ ਦੇ ਕਾਲਮ ਨਾ ਰੱਖ ਕੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਮਜ਼੍ਹਬੀ ਸਿੱਖ ਅਤੇ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ |
ਪਿਛਲੀ ਖ਼ਬਰ ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।