03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ 40 ਲੱਖ ਰੁਪਏ ਦੀ ਲਾਗਤ ਨਾਲ ਕੰਪਿਊਟਰ ਲੈਬ ਦਾ ਉਦਘਾਟਨ <br/>

ਅਜੀਤ ਡੈਸਕ 18-04-2026
ਮੋਗਾ, 17 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਪਹਿਲਕਦਮੀ ਤਹਿਤ ਅੱਜ ਪਿੰਡ ਘੱਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ 40.40 ਲੱਖ ਰੁਪਏ ਦੀ ਲਾਗਤ ਸਕੂਲ ਵਿਚ ਕੰਪਿਊਟਰ ਲੈਬ, ਨਵੀਆਂ ਕਲਾਸਾਂ, ਹਾਲ ਅਤੇ ਬੈਡਮਿੰਟਨ ਗਰਾਊਾਡ ਦਾ ਉਦਘਾਟਨ ਕੀਤਾ | ਇਸ ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਭਾਰਦਵਾਜ, ਬਲਾਕ ਅਫ਼ਸਰ ਵਰਿੰਦਰ ਕੌਰ, ਸਰਪੰਚ ਸੁਖਚੈਨ ਸਿੰਘ, ਸਰਪੰਚ ਪ੍ਰੀਤਮ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਚੇਅਰਮੈਨ ਜਗਦੀਪ ਸਿੰਘ, ਜ਼ੋਨ ਇੰਚਾਰਜ ਅਨਿਲ ਸ਼ਰਮਾ, ਤੇਜਿੰਦਰ ਬਰਾੜ, ਡਾ. ਬਾਲ ਕਿ੍ਸ਼ਨ, ਲਾਲੀ ਘੱਲ ਕਲਾਂ ਅਤੇ ਪਿਆਰਾ ਸਿੰਘ ਬੱਧਨੀ ਸਮੇਤ ਪਿੰਡ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਮੌਜੂਦ ਸੀ | ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਦਿਆਰਥੀਆਂ ਦੇ ਉੱਜਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਵਚਨਬੱਧ ਅਤੇ ਚਿੰਤਤ ਹੈ | ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਭਾਰਦਵਾਜ ਅਤੇ ਬਲਾਕ ਅਫ਼ਸਰ ਵਰਿੰਦਰ ਕੌਰ ਨੇ ਸਕੂਲ ਦੇ ਉਦਘਾਟਨ ਸਮਾਰੋਹ ਵਿਚ ਪਹੁੰਚਣ 'ਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਸਵਾਗਤ ਕੀਤਾ |

ਪਿਛਲੀ ਖ਼ਬਰ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਠੱਠੀ ਭਾਈ ਵਿਖੇ ਸ਼ਰਧਾ ਪੂਰਵਕ ਮਨਾਇਆ ਖ਼ਾਲਸਾ ਸਾਜਨਾ ਦਿਵਸ <br/> ਅਗਲੀ ਖ਼ਬਰ ਕਾਲੀਏ ਵਾਲਾ ਵਿਖੇ ਔਰਤ ਵਿੰਗ ਦਾ ਗਠਨ, ਇੰਦਰਜੀਤ ਕੌਰ ਬਣੀ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।