03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਾਲੀਏ ਵਾਲਾ ਵਿਖੇ ਔਰਤ ਵਿੰਗ ਦਾ ਗਠਨ, ਇੰਦਰਜੀਤ ਕੌਰ ਬਣੀ ਪ੍ਰਧਾਨ <br/>

ਅਜੀਤ ਡੈਸਕ 18-04-2026
ਮੋਗਾ, 17 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਔਰਤ ਵਿੰਗ ਦੀ ਆਗੂ ਪਰਮਜੀਤ ਕੌਰ ਰਾਣੀ ਮਾਹਲਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ ਦੀ ਪ੍ਰਧਾਨਗੀ ਵਿਚ ਔਰਤ ਆਗੂ ਸਤਵੀਰ ਕੌਰ ਝਤਰਾ ਦੀ ਮਿਹਨਤ ਸਦਕਾ ਬੀ.ਕੇ.ਯੂ. ਕ੍ਰਾਂਤੀਕਾਰੀ (ਔਰਤ ਵਿੰਗ) ਦਾ ਗਠਨ ਕੀਤਾ ਗਿਆ | ਇਕਾਈ ਨੇ ਇੰਦਰਜੀਤ ਕੌਰ ਨੂੰ ਚੁਣਿਆ ਪ੍ਰਧਾਨ | ਜਗਮੋਹਨ ਸਿੰਘ ਕੰਗ ਨੇ ਦੱਸਿਆ ਕਿ ਔਰਤਾਂ ਦੀ ਸ਼ਮੂਲੀਅਤ ਨਾਲ ਸੰਘਰਸ਼ਾਂ ਵਿਚ ਬਹੁਤ ਅਹਿਮੀਅਤ ਰਹੀ ਹੈ | ਉਨ੍ਹਾਂ ਦੀ ਸ਼ਮੂਲੀਅਤ ਨਾਲ ਅਸੀਂ ਵੱਡੇ-ਵੱਡੇ ਸੰਘਰਸ਼ ਫ਼ਤਿਹ ਕੀਤੇ ਹਨ | ਦਿੱਲੀ ਅੰਦੋਲਨ ਇਕ ਕਾਮਯਾਬੀ ਵਿਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਸੀ | ਸ਼ੰਭੂ ਮੋਰਚੇ ਵਿਚ ਵੀ ਇਨ੍ਹਾਂ ਦੀ ਵੱਡੀ ਸ਼ਮੂਲੀਅਤ ਰਹੀ ਹੈ | ਜ਼ੀਰੇ ਇਲਾਕੇ ਦਾ ਸ਼ਰਾਬ ਫ਼ੈਕਟਰੀ ਬੰਦ ਕਰਨ ਦਾ ਘੋਲ ਵਿਚ ਵੀ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਔਰਤ ਆਗੂਆਂ ਨੂੰ ਹਿੰਮਤ ਕਰ ਕੇ ਹੋਰਨਾਂ ਪਿੰਡਾਂ ਵਿਚ ਬੀ.ਕੇ.ਯੂ. ਕ੍ਰਾਂਤੀਕਾਰੀ ਔਰਤ ਵਿੰਗ ਦੇ ਗਠਨ ਕਰਨੇ ਚਾਹੀਦੇ ਹਨ | ਪਿੰਡ ਇਕਾਈ ਦੀ ਪ੍ਰਧਾਨ ਇੰਦਰਜੀਤ ਕੌਰ ਨੇ ਭਰੋਸਾ ਦਿਵਾਇਆ ਕਿ ਉਹ ਕਿਸਾਨੀ ਸੰਘਰਸ਼ਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਾਏਗੀ | ਸਤਵੀਰ ਕੌਰ ਨੇ ਮੀਟਿੰਗ ਵਿਚ ਆਈਆਂ ਔਰਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ 40 ਲੱਖ ਰੁਪਏ ਦੀ ਲਾਗਤ ਨਾਲ ਕੰਪਿਊਟਰ ਲੈਬ ਦਾ ਉਦਘਾਟਨ <br/> ਅਗਲੀ ਖ਼ਬਰ ਮੋਗਾ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 13ਵਾਂ ਦਸਤਾਰ ਚੇਤਨਾ ਮਾਰਚ ਆਪਣੀ ਅਮਿੱਟ ਛਾਪ ਛੱਡ ਗਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।