15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਲਿਟਲ ਬਰਡ ਕਾਨਵੈਂਟ ਸਕੂਲ ਮਾਣੂੰਕੇ 'ਚ ਵਿਸਾਖੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 14-04-2026
ਬਾਘਾ ਪੁਰਾਣਾ, 13 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਰੌਂਤਾ ਰੋਡ 'ਤੇ ਹਲਕੇ ਦੀ ਨਾਮਵਰ ਸੰਸਥਾਵਾਂ ਲਿਟਲ ਬਰਡ ਕਾਨਵੈਂਟ ਸਕੂਲ ਮਾਣੂੰਕੇ ਤੇ ਕਿਡਜ਼ੀ ਸਕੂਲ ਮਾਣੂੰਕੇ ਵਿਖੇ ਵਿਸਾਖੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਵਿਸਾਖੀ ਦਾ ਦਿਹਾੜਾ ਪੰਜਾਬੀ ਸੰਸਕਿ੍ਤੀ ਖ਼ੁਸ਼ਹਾਲੀ ਤੇ ਨਵੀਆਂ ਉਮੀਦਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਹੀ ਇਹ ਦਿਹਾੜਾ ਕਿਸਾਨਾਂ ਵਲੋਂ ਕਣਕ ਦੀ ਵਾਢੀ ਸ਼ੁਰੂ ਕਰਨ ਦਾ ਵੀ ਪ੍ਰਤੀਕ ਮੰਨਿਆਂ ਜਾਂਦਾ ਹੈ | ਪੰਜਾਬੀਆਂ ਦੇ ਇਸ ਦਿਹਾੜੇ ਨੂੰ ਬਹੁਤ ਧੂਮਧਾਮ ਤੇ ਉਤਸ਼ਾਹ ਦੇ ਨਾਲ ਮਨਾਇਆ ਜਿਸ ਦੌਰਾਨ ਵਿਦਿਆਰਥੀਆਂ ਨੂੰ ਅਧਿਆਪਕਾਂ ਵਲੋਂ ਵਿਸਾਖੀ ਦੇ ਇਤਿਹਾਸ ਤੇ ਇਸ ਦੀ ਅਧਿਆਤਮਿਕ ਤੇ ਸੱਭਿਆਚਾਰਕ ਮਹੱਤਤਾ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਭੰਗੜਾ ਤੇ ਗਿੱਧਾ ਪੇਸ਼ ਕੀਤਾ ਗਿਆ ਤੇ ਬੱਚਿਆਂ ਦੁਆਰਾ ਬਹੁਤ ਹੀ ਆਕਰਸ਼ਿਤ ਚਾਰਟ ਤਿਆਰ ਵੀ ਕੀਤੇ ਗਏ | ਇਸ ਮੌਕੇ ਬੋਲਦਿਆਂ ਸਕੂਲ ਦੇ ਪਿ੍ੰਸੀਪਲ ਰਿਪਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਸੰਦੀਪ ਕੌਰ, ਹਰਜੀਤ ਸ਼ਰਮਾ, ਸੁਖਜੀਤ ਕੌਰ, ਗੁਰਪ੍ਰੀਤ ਕੌਰ, ਚੰਦਰਨੀਤ ਕੌਰ, ਅਮਨਜੋਤ ਕੌਰ, ਮੀਨੂ, ਰਮਨਦੀਪ ਕੌਰ, ਲਵਪ੍ਰੀਤ ਕੌਰ, ਕਮਲਜੀਤ ਕੌਰ, ਕਮਲਪ੍ਰੀਤ ਕੌਰ, ਬਲਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਨੇ ਧੂਮ-ਧਾਮ ਨਾਲ ਮਨਾਈ ਅੰਬੇਡਕਰ ਜੈਅੰਤੀ <br/> ਅਗਲੀ ਖ਼ਬਰ ਅਗਰਵਾਲ ਭਾਈਚਾਰੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਅਗਰੋਹਾ ਧਾਮ ਦੇ ਵਿਕਾਸ ਬਾਰੇ ਚਰਚਾ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।