29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਆਗੂ ਹਰਨੇਕ ਸਿੰਘ ਫ਼ਤਿਹਗੜ੍ਹ, ਅਨੁਸ਼ਾਸਨੀ ਕਮੇਟੀ ਮੈਂਬਰ ਹਰਜੀਤ ਸਿੰਘ ਮਨਾਵਾਂ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ ਵਾਲੇ, ਬਲਵੰਤ ਸਿੰਘ ਫ਼ਤਿਹਗੜ੍ਹ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ | ਕਿਸਾਨ ਦਾ ਨੁਕਸਾਨ ਦੇਖਿਆ ਗਿਆ ਕਿ ਕਿਸਾਨਾਂ ਦੀਆਂ ਫ਼ਸਲਾਂ ਮੀਂਹ ਅਤੇ ਗੜੇਮਾਰੀ ਨਾਲ ਤਕਰੀਬਨ 60 ਤੋਂ 80 ਪ੍ਰਤੀਸ਼ਤ ਤੱਕ ਨੁਕਸਾਨੀਆਂ ਗਈਆਂ ਹਨ | ਭਾਰੀ ਬਾਰਸ਼ ਤੇ ਗੜੇਮਾਰੀ ਨਾਲ ਤਬਾਹ ਹੋਈ ਕਣਕ ਦਾ ਦਾਣਾ ਕਾਲਾ ਪੈਣਾ ਸ਼ੁਰੂ ਹੋ ਗਿਆ | ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਸਾਡੇ ਸਿਰ ਤਾਂ ਪਹਿਲਾਂ ਹੀ ਬਹੁਤ ਕਰਜ਼ੇ ਹਨ ਜੇ ਸਰਕਾਰ ਨੇ ਸਮਾਂ ਰਹਿੰਦੇ ਗਰਦੌਰੀਆਂ ਕਰਾ ਕੇ ਮੁਆਵਜ਼ਾ ਨਾ ਜਾਰੀ ਕੀਤਾ ਤਾਂ ਕਿਸਾਨ ਆਰਥਿਕ ਪੱਖੋਂ ਡਾਵਾਂ ਡੋਲ ਹੋ ਜਾਵੇਗਾ | ਹਰੇਕ ਕਾਰੋਬਾਰੀ ਦੀ ਆਪਣੀ ਪੂੰਜੀ ਗਡਾਉਣਾ ਸ਼ੈੱਡਾਂ ਹੇਠ ਹੁੰਦੀ ਹੈ, ਪਰ ਇਕੋ ਇਕ ਕਿਸਾਨ ਹੈ, ਜਿਸ ਦੀ ਖੇਤੀ ਫ਼ਸਲ ਖੁੱਲੇ੍ਹ ਅਸਮਾਨ ਹੇਠ ਹੁੰਦੀ ਹੈ | ਪਰ ਸਰਕਾਰਾਂ ਇਹ ਸਭ ਕੁਝ ਜਾਣਦਿਆਂ ਹੋਈਆਂ ਵੀ ਕਿਸਾਨਾਂ ਲਈ ਕੋਈ ਬੀਮਾ ਯੋਜਨਾ, ਕੋਈ ਰਾਹਤ ਪੈਕੇਜ ਬਿਲਕੁਲ ਵੀ ਐਲਾਨ ਨਹੀਂ ਕਰਦੀ, ਉੱਪਰੋਂ ਕਮੇਟੀਆਂ ਬਣਾ ਕੇ ਛੱਡ ਦਿੰਦੀ ਹੈ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਦੀ ਝੋਨੇ ਦੀ ਫ਼ਸਲ ਵੀ ਖ਼ਰਾਬ ਹੋ ਗਈ ਸੀ ਤੇ ਹੁਣ ਕਣਕ ਦੀ ਫ਼ਸਲ ਦਾ ਵੀ ਬਹੁਤ ਨੁਕਸਾਨ ਹੋ ਗਿਆ ਹੈ | ਇਸ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਲਿਮਟਾਂ ਦੇ ਕਰਜ਼ੇ ਬਾਰੇ ਕੋਈ ਵਿਚਾਰ ਕਰਕੇ ਕਿਸਾਨ ਨੂੰ ਕਰਜ਼ਾ ਮੁਆਫ਼ੀ ਦੇਵੇ, ਇਸ ਨਾਲ ਕਿਸਾਨ ਨੂੰ ਕੁਝ ਰਾਹਤ ਮਿਲੇਗੀ | ਮੋਗਾ ਵਿਖੇ ਜੋ 10 ਅਪ੍ਰੈਲ ਨੂੰ ਵੈਂਡਸਰ ਪੈਲੇਸ ਪਿੰਡ ਦੁੱਨੇਕੇ ਮੋਗਾ ਵਿਖੇ ਹੋ ਰਹੀ ਕਿਸਾਨ ਮਹਾਂ ਰੈਲੀ ਵਿਚ ਵੀ ਇਹ ਮੁੱਦੇ ਉਠਾਵਾਂਗੇ | ਇਸ ਮੌਕੇ ਕਮਲਜੀਤ ਸਿੰਘ ਫ਼ਤਿਹਗੜ੍ਹ, ਗੁਰਮੇਲ ਸਿੰਘ ਫ਼ਤਿਹਗੜ੍ਹ, ਆਤਮਾ ਸਿੰਘ ਫ਼ਤਿਹਗੜ੍ਹ, ਜੀਤ ਸਿੰਘ, ਬਲਵੰਤ ਸਿੰਘ ਫ਼ਤਿਹਗੜ੍ਹ, ਜੱਗਾ ਮਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ 'ਤੇ ਦਬਾਅ ਬਣਾਉਣ ਲਈ ਜਥੇਬੰਦਕ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਦੀ ਲੋੜ-ਆਗੂ • ਕੇ.ਪੀ.ਐਮ.ਯੂ. ਦੀ ਫੂਲੇਵਾਲਾ ਵਿ... ਅਗਲੀ ਖ਼ਬਰ ਬੇਮੌਸਮੀ ਗੜੇਮਾਰੀ ਬਰਸਾਤ ਤੇ ਦੌਧਰ ਪੁਲ ਤੋਂ ਬੱਧਨੀ ਪੁਲ ਤੱਕ ਕੱਚਾ ਰਸਤਾ ਨੂੰ ਪੱਕਾ ਕਰਨ ਲਈ ਦਿੱਤਾ ਮੰਗ ਪੱਤਰ-ਦੌਧਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।