29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਸਮੇਸ਼ ਪਾਰਕ ਮੋਗਾ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਦਾ ਫ਼ੈਸਲਾ <br/>

ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਦਸਮੇਸ਼ ਵੈਲਫੇਅਰ ਕਲੱਬ ਮੋਗਾ ਦੀ ਮਹੀਨੇਵਾਰ ਮੀਟਿੰਗ ਹਰਜਿੰਦਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਦਸਮੇਸ਼ ਪਾਰਕ ਮੋਗਾ ਵਿਚ ਹੋਈ ਜਿਸ ਵਿਚ ਸਭ ਦੀ ਸਹਿਮਤੀ ਨਾਲ ਦਸਮੇਸ਼ ਪਾਰਕ ਮੋਗਾ ਵਿਚ ਹਰੇਕ ਸਾਲ ਦੀ ਤਰ੍ਹਾਂ ਵਿਸਾਖੀ ਦਾ ਸ਼ੁੱਭ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ | 14 ਅਪ੍ਰੈਲ ਮੰਗਲਵਾਰ ਨੂੰ ਦਸਮੇਸ਼ ਪਾਰਕ ਦਸਮੇਸ਼ ਨਗਰ ਗਲੀ ਨੰਬਰ 10 ਮੋਗਾ ਵਿਚ ਸ਼ਾਮ ਨੂੰ 5 ਵਜੇ ਜਸਵੀਰ ਸਿੰਘ ਦੇ ਸ਼ੇਰਪੁਰੀ ਕਵੀਸ਼ਰੀ ਜਥੇ ਵਲੋਂ ਦੀਵਾਨ ਸਜਾਏ ਜਾਣਗੇ ਤੇ ਸਮਾਪਤੀ 'ਤੇ ਜਲੇਬੀਆਂ ਦੇ ਲੰਗਰ ਵਰਤਾਏ ਜਾਣਗੇ | ਮੀਟਿੰਗ ਵਿਚ ਰਸ਼ਪਾਲ ਸਿੰਘ, ਨਛੱਤਰ ਸਿੰਘ, ਹਰਜੀਤ ਸਿੰਘ, ਸੁਖਵੰਤ ਸਿੰਘ, ਇਕਬਾਲ ਸਿੰਘ, ਵਿਕਰਮ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ, ਹਰਭਜਨ ਸਿੰਘ, ਹਰਿੰਦਰ ਸਿੰਘ, ਜਸਵੰਤ ਸਿੰਘ, ਦਰਸ਼ਨ ਸਿੰਘ, ਲੱਖਾ ਸਿੰਘ, ਮੱਖਣ ਸਿੰਘ, ਬਸੰਤ ਸਿੰਘ, ਜਗਦੇਵ ਸਿੰਘ, ਹਰਨੇਕ ਸਿੰਘ, ਸੁਖਪਾਲ ਸਿੰਘ, ਜਗਤਾਰ ਸਿੰਘ, ਸ਼ੇਰ ਸਿੰਘ, ਅਮਰ ਸਿੰਘ, ਮੇਜਰ ਸਿੰਘ ਅਤੇ ਨਿਰੰਜਨ ਸਿੰਘ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਅਨਮੋਲ ਵੈੱਲਫੇਅਰ ਕਲੱਬ ਵਲੋਂ ਧਾਰਮਿਕ, ਸਮਾਜਿਕ ਤੇ ਭਾਈਚਾਰਕ ਸੇਵਾ ਦੇ ਉਪਰਾਲੇ ਸ਼ਲਾਘਾਯੋਗ ਕਦਮ ਹਨ-ਇੰਦੂ ਪੁਰੀ <br/... ਅਗਲੀ ਖ਼ਬਰ ਮੋਗਾ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਆਈਆਂ ਸੀਨੀਅਰ ਕਾਂਗਰਸੀ ਆਗੂ ਵਿਨੋਦ ਬਾਂਸਲ ਦੇ ਸਮਰਥਨ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।