19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ ਫੈਲਿਆ, ਰਾਹਗੀਰ ਹੋ ਰਹੇ ਨੇ ਪ੍ਰੇਸ਼ਾਨ <br/>

ਗ੍ਰਾਮ ਪੰਚਾਇਤ ਗੋਬਿੰਦਗੜ੍ਹ ਵਿਖੇ ਗੰਦੇ ਨਾਲੇ ਦੇ ਬਲੌਕ ਹੋਣ ਨਾਲ ਉੱਛਲ ਕੇ ਸੜਕਾਂ ਉੱਤੇ ਘੁੰਮ ਰਿਹਾ ਗੰਦਾ ਪਾਣੀ ਤੇ ਪ੍ਰੇਸ਼ਾਨ ਹੁੰਦੇ ਰਾਹਗੀਰ | ਤਸਵੀਰਾਂ : ਜਗਰੂਪ ਸਿੰਘ ਸਰੋਆ <br/> 07-04-2026
ਸਮਾਧ ਭਾਈ, 6 ਅਪ੍ਰੈਲ (ਜਗਰੂਪ ਸਿੰਘ ਸਰੋਆ)-ਗ੍ਰਾਮ ਪੰਚਾਇਤ ਗੋਬਿੰਦਗੜ੍ਹ (ਸਮਾਧ ਭਾਈ) ਦੇ ਫੂਲੇਵਾਲਾ ਰੋਡ ਉੱਪਰ ਬਣੇ ਗੰਦੇ ਨਾਲੇ ਦਾ ਪਾਣੀ ਸਫ਼ਾਈ ਨਾ ਕੀਤੇ ਜਾਣ ਕਾਰਨ ਉੱਛਲ ਕੇ ਮੁੱਖ ਸੜਕ 'ਤੇ ਪੈ ਰਿਹਾ ਹੈ, ਜਿਸ ਨਾਲ ਜਿੱਥੇ ਕਰੋੜਾਂ ਦੀ ਲਾਗਤ ਨਾ ਬਣੀ ਹੋਈ ਸੜਕ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ, ਉੱਥੇ ਲੰਘ ਰਹੇ ਰਾਹਗੀਰਾਂ ਉੱਪਰ ਗੰਦੇ ਪਾਣੀ ਦੇ ਛਿੱਟੇ ਪੈ ਰਹੇ ਹਨ | ਇਸ ਸਬੰਧੀ ਉੱਥੋਂ ਦੇ ਵਸਨੀਕਾਂ ਨੇ ਕਿਹਾ ਕਿ ਪੰਚਾਇਤ ਨੂੰ ਵਾਰ-ਵਾਰ ਕਹਿਣ 'ਤੇ ਵੀ ਨਾਲੇ ਦੀ ਸਫ਼ਾਈ ਨਹੀਂ ਕੀਤੀ ਜਾ ਰਹੀ ਤਾਂ ਕਰਕੇ ਇਹ ਸਮੱਸਿਆ ਖੜੀ ਹੋਈ ਹੈ | ਇਸ ਸਬੰਧੀ ਸਰਪੰਚ ਸ਼ਵਿੰਦਰਪਾਲ ਸਿੰਘ ਨੇ ਕਿਹਾ ਕਿ ਕੁਝ ਲੋਕ ਪੰਚਾਇਤ ਨੂੰ ਖ਼ਰਾਬ ਕਰਨ ਦੀ ਮਨਸ਼ਾ ਨਾਲ ਆਪਣੇ ਘਰਾਂ ਅੱਗੇ ਇਸ ਨਾਲੇ ਵਿਚ ਬੋਰੀਆਂ ਸੁੱਟ ਕੇ ਇਸ ਨੂੰ ਬਲੌਕ ਕਰ ਰਹੇ ਹਨ ਜਿਸ ਨਾਲ ਪਿੱਛੇ ਪਾਣੀ ਜਮਾਂ ਹੋ ਕੇ ਉੱਛਲ ਜਾਂਦਾ ਹੈ ਤੇ ਕੁਝ ਵਿਅਕਤੀਆਂ ਨੇ ਨਾਲੇ ਨੂੰ ਤੋੜ ਕੇ ਸਰਕਾਰੀ ਸੰਪਤੀ ਦਾ ਨੁਕਸਾਨ ਕੀਤਾ ਹੈ ਜਿਸ ਸਬੰਧੀ ਉਨ੍ਹਾਂ ਨੂੰ ਸਖ਼ਤੀ ਨਾਲ ਕਹਿ ਦਿੱਤਾ ਗਿਆ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗ੍ਰਾਮ ਪੰਚਾਇਤ ਕੋਲ ਬਹੁਤ ਥੋੜੇ ਫ਼ੰਡ ਹੋਣ ਕਾਰਨ ਇਸ ਦੀ ਸਫ਼ਾਈ ਜਲਦੀ ਨਹੀਂ ਹੋ ਸਕੀ ਹੈ, ਇਸ ਕਰਕੇ ਵਧੇਰੇ ਫ਼ੰਡਾਂ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਕ ਦੋ ਦਿਨਾਂ ਵਿਚ ਹੀ ਇਸ ਦੀ ਸਫ਼ਾਈ ਲਈ ਮਜ਼ਦੂਰਾਂ ਨੂੰ ਲਗਾ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਆਂਗਣਵਾੜੀ ਵਰਕਰ ਸਮਾਰਟ ਫ਼ੋਨ ਤੋਂ ਬਿਨਾਂ 'ਮਾਵਾਂ ਧੀਆਂ ਸਤਿਕਾਰ ਸਕੀਮ' 'ਚ ਕੰਮ ਨਹੀਂ ਕਰਨਗੀਆਂ-ਸਰਬਜੀਤ ਕੌਰ <br/> ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਨੇ ਸਥਾਪਨਾ ਦਿਵਸ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।