11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅਰਸ਼ਪ੍ਰੀਤ ਕੌਰ ਨੇ ਨੈਸ਼ਨਲ ਕਰਾਸ ਜੂਡੋ ਖੇਡ ਮੁਕਾਬਲੇ 'ਚ ਬਰਾਊਨ ਮੈਡਲ ਹਾਸਲ ਕੀਤਾ <br/>

ਅਜੀਤ ਡੈਸਕ 04-04-2026
ਨਿਹਾਲ ਸਿੰਘ ਵਾਲਾ, 3 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਮੱਧ ਪ੍ਰਦੇਸ਼ 'ਚ ਹੋਏ ਸੀਨੀਅਰ ਨੈਸ਼ਨਲ ਕਰਾਸ ਜੂਡੋ ਖੇਡ ਮੁਕਾਬਲੇ 'ਚ ਪਿੰਡ ਰਣਸੀਂਹ ਕਲਾਂ ਦੀ ਜੰਮਪਲ ਅਰਸ਼ਪ੍ਰੀਤ ਕੌਰ ਨੇ ਭਾਗ ਲੈ ਕੇ ਬਰਾਊਨ ਮੈਡਲ ਹਾਸਲ ਕਰਦਿਆਂ ਜਿੱਥੇ ਆਪਣੇ ਪਿੰਡ ਰਣਸੀਂਹ ਕਲਾਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਆਪਣੇ ਮਾਪਿਆਂ, ਖੇਡ ਕੋਚ ਅਤੇ ਨਗਰ ਨਿਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | ਮੱਧ ਪ੍ਰਦੇਸ਼ ਵਿਖੇ ਹੋਏ ਸੀਨੀਅਰ ਨੈਸ਼ਨਲ ਕਰਾਸ ਜੂਡੋ ਖੇਡ ਮੁਕਾਬਲੇ 'ਚ ਬਰਾਊਨ ਮੈਡਲ ਹਾਸਲ ਕਰਨ ਉਪਰੰਤ ਪਿੰਡ ਰਣਸੀਂਹ ਕਲਾਂ ਵਿਖੇ ਪੱੁਜਣ 'ਤੇ ਜਿੱਥੇ ਨਗਰ ਰਣਸੀਂਹ ਕਲਾਂ ਦੇ ਨਿਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਪ੍ਰਧਾਨ ਸੁਰਜੀਤ ਸਿੰਘ ਰਣਸੀਂਹ ਵਲੋਂ ਵੀ ਆਪਣੇ ਸਾਥੀਆਂ ਸਮੇਤ ਖਿਡਾਰਨ ਅਰਸ਼ਪ੍ਰੀਤ ਕੌਰ, ਉਨ੍ਹਾਂ ਦੇ ਮਾਂ-ਬਾਪ ਅਤੇ ਖੇਡ ਕੋਚ ਜਗਦੀਪ ਸਿੰਘ ਜੱਗੂ ਧੂੜਕੋਟ ਰਣਸੀਂਹ ਅਤੇ ਕੋਚ ਸੁਰਜੀਤ ਕੌਰ ਤਰਨ ਤਾਰਨ ਨੂੰ ਮੁਬਾਰਕਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਅਜਿਹੀਆਂ ਖਿਡਾਰਨਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦੇਣ ਦੀ ਲੋੜ ਹੈ ਤਾਂ ਕਿ ਲੜਕੀਆਂ ਵੀ ਖੇਡਾਂ 'ਚ ਅੱਗੇ ਆ ਕੇ ਆਪਣੀ ਖੇਡ ਕਲਾ ਦਾ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਸੂਬੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ | ਇਸ ਮੌਕੇ ਕੋਚ ਜਗਦੀਪ ਸਿੰਘ ਜੱਗੂ ਧੂੜਕੋਟ ਰਣਸੀਂਹ, ਕੋਚ ਸੁਰਜੀਤ ਕੌਰ ਤਰਨਤਾਰਨ, ਸਾਬਕਾ ਸਰਪੰਚ ਬਲਦੇਵ ਸਿੰਘ ਖੋਟੇ, ਜਸਪਾਲ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਨਛੱਤਰ ਕੌਰ, ਨਿਰਮਲ ਸਿੰਘ, ਜਸਵਿੰਦਰ ਸਿੰਘ ਖੋਟੇ, ਪਰਮਿੰਦਰ ਸਿੰਘ ਖੋਟੇ, ਪ੍ਰਭ ਧਾਲੀਵਾਲ ਪਾਰਟੀ ਗਾਰਡਨ ਨਿਹਾਲ ਸਿੰਘ ਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟੋਹਾਣਾ 'ਚ ਲੱਕੜ ਮਾਰਕੀਟ ਤੇ ਰੇਲਵੇ ਰੋਡ 'ਤੇ ਪੁਲਿਸ ਦੀ ਸਖ਼ਤੀ, ਵਾਹਨਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਛਛਰੌਲੀ ਦੀ ਅਨਾਜ ਮੰਡੀ ਵਿਖੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।