13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਲਟੀਪਰਪਜ਼ ਕੇਡਰ ਸਰਬੱਤ ਸਿਹਤ ਬੀਮਾ ਯੋਜਨਾ 'ਚ ਕੰਪਿਊਟਰ ਆਪੇ੍ਰਟਰ ਵਜੋਂ ਕੰਮ ਨਹੀਂ ਕਰੇਗਾ-ਮੋਗਾ

ਅਜੀਤ ਡੈਸਕ 04-04-2026

ਮੋਗਾ, 3 ਅਪ੍ਰੈਲ (ਜਸਪਾਲ ਸਿੰਘ ਬੱਬੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਕਿਹਾ ਕਿ ਕਈ ਥਾਵਾਂ ਤੇ ਮਲਟੀਪਰਪਜ਼ ਕੇਡਰ ਦੀਆਂ ਡਿਊਟੀਆਂ ਬਿਨ੍ਹਾਂ ਸਹਿਮਤੀ ਤੋਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਬਤੌਰ ਕੰਪਿਊਟਰ ਆਪੇ੍ਰਟਰ ਲਗਾਈਆਂ ਜਾ ਰਹੀਆਂ ਹਨ ਜਦ ਕਿ ਜਥੇਬੰਦੀ ਇਸ ਮਾਮਲੇ ਦੇ ਵਿਚ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੂੰ ਲਿਖ ਕਿ ਭੇਜ ਚੁੱਕੀ ਹੈ ਕਿ ਕਾਰਡ ਬਣਾਉਣ ਦੀ ਆਨਲਾਈਨ ਪ੍ਰਕਿਰਿਆ ਦਾ ਕੰਮ ਕੰਪਿਊਟਰ ਸਿੱਖਿਅਤ ਮਾਹਿਰਾਂ ਦਾ ਹੈ ਤੇ ਇਸ ਕੰਮ ਲਈ ਸਾਰੇ ਥਾਵੇਂ ਕੰਪਿਊਟਰ ਦੀ ਡਿਗਰੀ ਡਿਪਲੋਮਾ ਧਾਰਕ ਮੁਲਾਜ਼ਮ ਕੰਮ ਕਰ ਰਹੇ ਹਨ ਤੇ ਮਲਟੀਪਰਪਜ਼ ਕੇਡਰ ਪਾਸ ਕੋਈ ਕੰਪਿਊਟਰ ਦਾ ਡਿਪਲੋਮਾ ਡਿਗਰੀ ਨਹੀਂ ਬਲ ਕਿ ਪੈਰਾਮੈਡੀਕਲ ਦਾ ਡਿਪਲੋਮਾ ਹੈ | ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਜਥੇਬੰਦੀ ਇਹ ਡਿਊਟੀਆਂ ਲਗਾਉਣ ਵਾਲੇ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਇਹ ਡਿਊਟੀਆਂ ਰੱਦ ਕੀਤੀਆਂ ਜਾਣ ਤੇ ਕੋਈ ਵੀਂ ਮਲਟੀਪਰਪਜ਼ ਕੇਡਰ ਇਹ ਕੰਮ ਨਹੀਂ ਕਰੇਗਾ |

ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਬਲਾਕ ਮੋਗਾ-2 ਦੀ ਮੀਟਿੰਗ 6 ਨੂੰ ਧਰਨੇ ਵਿਚ ਕੀਤੀ ਜਾਵੇਗੀ ਸ਼ਮੂਲੀਅਤ-ਆਗੂ <br/> ਅਗਲੀ ਖ਼ਬਰ ਡੀ.ਐਨ. ਮਾਡਲ ਸਕੂਲ ਨੇ ਨਵਾਂ ਅਕਾਦਮਿਕ ਸੈਸ਼ਨ 2026-27 ਕੀਤਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।