13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡੀ.ਐਨ. ਮਾਡਲ ਸਕੂਲ ਨੇ ਨਵਾਂ ਅਕਾਦਮਿਕ ਸੈਸ਼ਨ 2026-27 ਕੀਤਾ ਸ਼ੁਰੂ <br/>

ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅੱਜ ਨਵਾਂ ਅਕਾਦਮਿਕ ਸੈਸ਼ਨ 2026-27 ਡੀ.ਐਨ. ਮਾਡਲ ਸਕੂਲ ਵਿਚ ਬਹੁਤ ਉਤਸ਼ਾਹ ਨਾਲ ਸ਼ੁਰੂ ਹੋਇਆ | ਲੰਬੀ ਛੁੱਟੀਆਂ ਤੋਂ ਬਾਅਦ ਸਕੂਲ ਵਾਪਸ ਆਉਣ 'ਤੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਸਾਫ਼ ਦਿਖਾਈ ਦੇ ਰਹੀ ਸੀ | ਇਹ ਦਿਨ ਪੀਜੀ (ਨਰਸਰੀ) ਕਲਾਸ ਦੇ ਛੋਟੇ ਵਿਦਿਆਰਥੀਆਂ ਲਈ ਖ਼ਾਸ ਸੀ, ਕਿਉਂਕਿ ਉਨ੍ਹਾਂ ਨੇ ਆਪਣੀ ਪਹਿਲੀ ਅਕਾਦਮਿਕ ਯਾਤਰਾ ਸ਼ੁਰੂ ਕੀਤੀ ਸੀ | ਸਕੂਲ ਦੀ ਪਿ੍ੰਸੀਪਲ ਸੋਨੀਆ ਕਲਸੀ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਤੇ ਨਵੇਂ ਸਮੈਸਟਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਬੱਚਿਆਂ ਨੂੰ ਸਾਲ ਭਰ ਲਗਨ ਨਾਲ ਪੜ੍ਹਾਈ ਕਰਨ ਅਤੇ ਆਪਣੇ ਸਕੂਲ ਦਾ ਨਾਂਅ ਨਵੀਆਂ ਉਚਾਈਆਂ 'ਤੇ ਲਿਆਉਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਕੂਲ ਦੇ ਮੈਨੇਜਮੈਂਟ ਪ੍ਰਧਾਨ ਤੁਸ਼ਾਰ ਗੋਇਲ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਨੇ ਵੀ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਮਲਟੀਪਰਪਜ਼ ਕੇਡਰ ਸਰਬੱਤ ਸਿਹਤ ਬੀਮਾ ਯੋਜਨਾ 'ਚ ਕੰਪਿਊਟਰ ਆਪੇ੍ਰਟਰ ਵਜੋਂ ਕੰਮ ਨਹੀਂ ਕਰੇਗਾ-ਮੋਗਾ ਅਗਲੀ ਖ਼ਬਰ ਨਾਬਾਲਗ ਲੜਕੀਆਂ ਦੇ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।