17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹਾਂ ਕਿਸਾਨ ਰੈਲੀ 10 ਨੂੰ -ਦੌਲਤਪੁਰਾ <br/>

ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਅਨੁਸ਼ਾਸਨੀ ਕਮੇਟੀ ਮੈਂਬਰ ਹਰਜੀਤ ਸਿੰਘ ਮਨਾਵਾਂ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਬਲਕਰਨ ਸਿੰਘ ਢਿੱਲੋਂ ਜ਼ਿਲ੍ਹਾ ਮੀਡੀਆ ਸਕੱਤਰ ਮੋਗਾ, ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ, ਕਰਮ ਸਿੰਘ ਢਿੱਲੋਂ, ਮਲਕੀਤ ਸਿੰਘ ਨੇ ਦੱਸਿਆ ਕਿ 10 ਅਪ੍ਰੈਲ ਨੂੰ ਜੋ ਜ਼ਿਲ੍ਹਾ ਦਫ਼ਤਰ ਮੋਗਾ ਵਿਖੇ ਬੀ.ਕੇ.ਯੂ. ਲੱਖੋਵਾਲ ਦੀ ਕਿਸਾਨ ਮਹਾਂ ਰੈਲੀ ਹੋ ਰਹੀ ਸੀ , ਉਹ ਰੈਲੀ ਮੌਸਮ ਦੀ ਖ਼ਰਾਬੀ ਕਾਰਨ ਰੈਲੀ ਸਥਾਨ ਬਦਲ ਕੇ ਫ਼ਿਰੋਜਪੁਰ ਰੋਡ ਪਿੰਡ ਦੁੱਨੇਕੇ ਵਿੰਡਸਰ ਪੈਲੇਸ (ਮੋਗਾ) ਵਿਖੇ ਕੀਤਾ ਗਿਆ ਹੈ | ਕਿਸਾਨ ਮਹਾਂ ਰੈਲੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਕੇਸ਼ ਟਿਕੈਤ, ਚੌਧਰੀ ਯੁੱਧਵੀਰ ਜਰਨਲ ਸੈਕਟਰੀ ਭਾਰਤ, ਡਾ. ਪਿਆਰੇ ਲਾਲ ਗਰਗ, ਡਾ. ਅਮਰਦੀਪ ਸਿੰਘ ਚੀਮਾ ਤੇ ਆਗੂ ਕਿਸਾਨ ਰੈਲੀ ਨੂੰ ਸੰਬੋਧਨ ਕਰਨਗੇ ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਕਿਸਾਨਾਂ ਨੂੰ ਜਾਣੰੂ ਕਰਾਉਣਗੇ, ਨਾਲ ਹੀ ਇਹ ਬੁੱਧੀਜੀਵੀ ਆਗੂ ਤੇ ਕਿਸਾਨ ਆਗੂ ਕੇਂਦਰ ਤੇ ਅਮਰੀਕਾ ਸਮਝੌਤੇ ਦੀਆਂ ਖ਼ਾਮੀਆਂ ਉਜਾਗਰ ਕਰਨਗੇ |

ਪਿਛਲੀ ਖ਼ਬਰ ਜਥੇਦਾਰ ਤੋਤਾ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਕੈਂਪ 6 ਨੂੰ <br/> ਅਗਲੀ ਖ਼ਬਰ ਬਹਿਰਾਮ ਕੇ ਯੂਨੀਅਨ ਨਾਲ ਸੰਬੰਧਿਤ ਆਗੂ ਸਾਥੀਆਂ ਸਮੇਤ ਬੀ.ਕੇ.ਯੂ. ਪੰਜਾਬ 'ਚ ਸ਼ਾਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।