17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਹਿਰਾਮ ਕੇ ਯੂਨੀਅਨ ਨਾਲ ਸੰਬੰਧਿਤ ਆਗੂ ਸਾਥੀਆਂ ਸਮੇਤ ਬੀ.ਕੇ.ਯੂ. ਪੰਜਾਬ 'ਚ ਸ਼ਾਮਲ <br/>

ਅਜੀਤ ਡੈਸਕ 04-04-2026
ਕੋਟ ਈਸੇ ਖਾਂ, 3 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਸਥਾਨਕ ਇਲਾਕੇ 'ਚ ਉਸ ਸਮੇਂ ਚੰਗਾ ਬਲ ਮਿਲਿਆ ਜਦੋਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ ਤੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਹਾਜ਼ਰੀ 'ਚ ਸਰਗਰਮ ਕਿਸਾਨ ਆਗੂ ਬਲਵੀਰ ਸਿੰਘ ਮਾਨ ਜਨ: ਸਕੱਤਰ, ਸਰਦੂਲ ਸਿੰਘ ਮਸੀਤਾਂ ਜਨ: ਸਕੱਤਰ, ਬਲਜਿੰਦਰ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਸਿੱਧੂ, ਜਸਵੰਤ ਸਿੰਘ ਮਸੀਤਾਂ, ਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਚੀਮਾ, ਗੁਰਬਚਨ ਸਿੰਘ ਗਿੱਲ ਆਦਿ ਆਗੂਆਂ ਵਲੋਂ ਸਾਥੀਆਂ ਸਮੇਤ ਬੀ.ਕੇ.ਯੂ. ਪੰਜਾਬ 'ਚ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ | ਸ਼ਾਮਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਉਹ ਬੀ.ਕੇ.ਯੂ. ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਤੇ ਸਾਥੀਆਂ ਦੀਆਂ ਕਿਸਾਨੀ ਪ੍ਰਤੀ ਸਹੀ ਢੰਗ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਸ਼ਾਮਲ ਹੋ ਰਹੇ ਹਨ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮਕੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਰੇ ਆਗੂ ਬੀ.ਕੇ.ਯੂ. ਬਹਿਰਾਮ ਕੇ ਨੂੰ ਛੱਡ ਕੇ ਅੱਜ ਸਾਡੇ ਨਾਲ ਜੁੜੇ ਹਨ ਤੇ ਇਨ੍ਹਾਂ ਆਗੂਆਂ ਨੂੰ ਜਥੇਬੰਦੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਸ਼ਾਮਲ ਹੋਣ ਵਾਲੇ ਆਗੂਆਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਉਹ ਯੂਨੀਅਨ ਦੀ ਕਿਸਾਨੀ ਹਿਤਾਂ ਲਈ ਚੰਗੀ ਕਾਰਜ ਪ੍ਰਣਾਲੀ 'ਚ ਇਮਾਨਦਾਰੀ ਨਾਲ ਸਾਥ ਦੇ ਕੇ ਕਿਸਾਨੀ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਪ੍ਰਚਾਰ ਸਕੱਤਰ ਸੁਰਜੀਤ ਸਿੰਘ ਰੰਧਾਵਾ, ਸਾਰਜ ਸਿੰਘ ਜਨਰਲ ਸਕੱਤਰ, ਕਾਰਜ ਸਿੰਘ ਬਲਾਕ ਪ੍ਰਧਾਨ, ਮਨਦੀਪ ਸਿੰਘ ਮੰਨਾ ਬਲਾਕ ਪ੍ਰਧਾਨ, ਗੁਰਪ੍ਰੇਮ ਸਿੰਘ ਬੱਡੂਵਾਲ, ਨਿਰਮਲ ਸਿੰਘ ਬੱਡੂਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹਾਂ ਕਿਸਾਨ ਰੈਲੀ 10 ਨੂੰ -ਦੌਲਤਪੁਰਾ <br/> ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਵਿਖੇ ਅੰਤਰ-ਰਾਸ਼ਟਰੀ ਬਾਲ ਪੁਸਤਕ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।