23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬਿਹਤਰ ਕਾਰਗੁਜ਼ਾਰੀ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸਨਮਾਨਿਤ <br/>

ਅਜੀਤ ਡੈਸਕ 01-04-2026
ਮੋਗਾ, 31 ਮਾਰਚ (ਸੁਰਿੰਦਰਪਾਲ ਸਿੰਘ)-ਅੱਜ ਡਾਈਟ ਮੋਗਾ ਵਿਖੇ ਮਿਸ਼ਨ ਸਮਰੱਥ 3.0 ਅਧੀਨ ਸੈਸ਼ਨ 2025-26 ਦੌਰਾਨ ਅਕਾਦਮਿਕ ਪੱਖ ਤੋਂ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਭਾਰਦਵਾਜ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬਲਾਕ ਮੋਗਾ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਮੋਠਾਂਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਬਘੇਲੇ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਡਗਰੂ, ਸਰਕਾਰੀ ਪ੍ਰਾਇਮਰੀ ਸਕੂਲ ਖੁਖਰਾਣਾ ਨੂੰ ਵਧੀਆ ਕਾਰਗੁਜ਼ਾਰੀ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬੀ.ਪੀ.ਈ.ਓ. ਵਰਿੰਦਰ ਕੌਰ, ਬੀ.ਪੀ.ਈ.ਓ. ਕੰਚਨ ਬਾਲਾ, ਬੀ.ਪੀ.ਈ.ਓ. ਸੁਨੀਤਾ ਨਾਰੰਗ, ਬੀ.ਪੀ.ਈ.ਓ. ਗੁਰਦੇਵ ਸਿੰਘ, ਬੀ.ਪੀ.ਈ.ਓ. ਗੁਰਪ੍ਰੀਤ ਸਿੰਘ, ਡੀ.ਆਰ.ਸੀ. ਮਨਮੀਤ ਸਿੰਘ, ਸੀ.ਐਚ.ਟੀ. ਗੁਰਪ੍ਰੀਤ ਸਿੰਘ, ਸੀ.ਐਚ.ਟੀ. ਹਰਪ੍ਰੀਤ ਸਿੰਘ, ਸੀ.ਐਚ.ਟੀ. ਗਗਨਦੀਪ ਸਿੰਘ, ਐਚ.ਟੀ. ਗੀਤਾ ਰਾਣੀ, ਐਚ.ਟੀ. ਗੁਰਪ੍ਰੀਤ ਸਿੰਘ, ਹਰਮਨਦੀਪ ਸਿੰਘ ਬੀ.ਆਰ.ਸੀ., ਜਤਿੰਦਰ ਸਿੰਘ ਸੰਘਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਟੀ.ਐਫ਼. ਪੰਜਾਬ ਵਲੋਂ ਜਬਰੀ ਥੋਪੇ ਟੀ.ਈ.ਟੀ. ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ <br/> ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।