ਨਿਹਾਲ ਸਿੰਘ ਵਾਲਾ, 31 ਮਾਰਚ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਅਧਿਆਪਕਾ ਮਹਿੰਦਰ ਕੌਰ (ਸਾਇੰਸ ਮਿਸਟਿ੍ਸ) ਪਤਨੀ ਹਰਜੰਟ ਸਿੰਘ ਬੌਡੇ) ਵਲੋਂ ਅਧਿਆਪਨ ਦੇ ਖੇਤਰ 'ਚ 29 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਹੋਇਆ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਪ੍ਰਧਾਨ ਗੁਰਜੰਟ ਸਿੰਘ ਵਾਲੀਆ (ਅਧਿਆਪਕ ਦਲ ਪੰਜਾਬ), ਸੂਬਾ ਪ੍ਰਧਾਨ ਭਜਨ ਸਿੰਘ ਗਿੱਲ (ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ), ਪਿ੍ੰਸੀਪਲ ਹਰਜੀਤ ਕੌਰ, ਬੀ.ਐਨ.ਓ. ਪਿ੍ੰਸੀਪਲ ਗੁਰਸੇਵਕ ਸਿੰਘ ਪੱਤੋ, ਮਾਸਟਰ ਸਿਕੰਦਰ ਸਿੰਘ ਭਾਗੀਕੇ, ਪਿ੍ੰਸੀਪਲ ਗੁਰਜੀਤ ਸਿੰਘ ਮਾਛੀਕੇ, ਜਸਵਿੰਦਰ ਸਿੰਘ ਗਰਚਾ, ਹਰਜੰਟ ਸਿੰਘ ਬੌਡੇ, ਸ਼ਿੰਦਰਪਾਲ ਸਿੰਘ ਢਿੱਲੋਂ, ਲੈਕਚਰਾਰ ਜਸਪਾਲ ਚੰਦ ਨੰਗਲ, ਮਹਿੰਦਰ ਕੌਰ ਦੀ ਬੇਟੀ ਡਾ. ਖੁਸ਼ਵਿੰਦਰ ਕੌਰ, ਡਾ. ਕੁਲਵੀਰ ਸਿੰਘ ਢਿੱਲੋਂ, ਲੈਕਚਰਾਰ ਗੁਰਮੇਲ ਸਿੰਘ ਤੇ ਹੋਰ ਬੁਲਾਰਿਆਂ ਨੇ ਦੱਸਿਆ ਕਿ ਮਹਿੰਦਰ ਕੌਰ ਧਾਲੀਵਾਲ ਦੀ ਆਪਣੇ ਪਿੰਡ ਬੌਡੇ ਵਿਖੇ ਹੀ ਆਪਣੀ 29 ਸਾਲ ਦੀ ਸਰਕਾਰੀ ਸੇਵਾ 'ਚੋਂ 27 ਸਾਲ ਦੀ ਸੇਵਾ ਕਰਨ ਸਮੇਂ ਵਿਦਿਆਰਥੀਆਂ ਦੀ ਪੜ੍ਹਾਈ ਤੇ ਭਲਾਈ ਲਈ ਸਕੂਲ ਸਮੇਂ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਹਮੇਸ਼ਾ ਸ਼ਲਾਘਾਯੋਗ ਉਪਰਾਲੇ ਕਰਦਿਆਂ ਵਿਦਿਆਰਥੀਆਂ ਨੂੰ ਵਿਗਿਆਨ ਵਿਸ਼ਾ ਅਤੇ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਵੱਖ-ਵੱਖ ਅਹੁਦਿਆਂ ਤੇ ਪਹੁੰਚਾਇਆ | ਇਸ ਮੌਕੇ ਸਟੇਜ ਦੀ ਸੇਵਾ ਲੈਕਚਰਾਰ ਗੌਰਵ ਅਤੇ ਕੁਲਦੀਪ ਕੌਰ ਡੀ.ਪੀ.ਈ. ਨੇ ਬਾਖ਼ੂਬੀ ਨਿਭਾਈ | ਸਕੂਲ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਕੂਲ ਸਟਾਫ਼ ਅਤੇ ਪਿੰਡ ਦੀ ਪੰਚਾਇਤ ਵੱਲੋਂ ਮਹਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਪੰਚ ਅਮਰਜੀਤ ਸਿੰਘ ਅਤੇ ਸਮੁੱਚੀ ਪੰਚਾਇਤ, ਜਤਿੰਦਰਪਾਲ ਸਿੰਘ ਖੋਸਾ (ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ), ਜਗਸੀਰ ਸਿੰਘ ਬੌਡੇ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਰਜਿੰਦਰ ਸਿੰਘ, ਰਘੂਨੰਦਨ ਕੌਰ, ਸਰੋਜ ਬਾਲਾ, ਸੁਖਵਿੰਦਰ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਸੁਸ਼ਮਾ ਰਾਣੀ,ਮੀਨਾ ਰਾਣੀ, ਹਰਦਿਆਲ ਸਿੰਘ ਬੌਡੇ, ਅਮਨਪ੍ਰੀਤ ਸਿੰਘ ਬੌਡੇ, ਹਰਕੀਰਤ ਸਿੰਘ ਮਹਿਣਾ, ਸੁਮਨ ਲਤਾ, ਮਹਿੰਦਰ ਸਿੰਘ ਜੱਸੀ, ਪਰਮਿੰਦਰ ਕੌਰ ਬੱਧਨੀ, ਸੁਖਦਰਸ਼ਨ ਸਿੰਘ ਨੰਗਲ, ਰੂਪ ਸਿੰਘ ਕੁੱਸਾ, ਜਸਵਿੰਦਰ ਕੁਮਾਰ ਰਾਊਕੇ, ਇੰਦਰਜੀਤ ਸਿੰਘ ਲੁਹਾਰਾ, ਸੁਖਮੰਦਰ ਸਿੰਘ, ਸੁਖਰਾਜ ਸਿੰਘ, ਬਲਵੰਤ ਸਿੰਘ, ਹਰਬੰਸ ਸਿੰਘ, ਤਜਿੰਦਰ ਸਿੰਘ ਰੌਂਤਾ, ਕੁਲਵਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਨੰਗਲ, ਰਾਜਦੀਪ ਸਿੰਘ ਮਾਛੀਕੇ, ਕਿਰਨਦੀਪ ਸਿੰਘ ਬਿਲਾਸਪੁਰ ਆਦਿ ਹਾਜਰ ਸਨ |