23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮਾਤਾ ਗੁਰਚਰਨ ਕੌਰ ਬਰਾੜ ਚੀਦਾ ਦਾ ਸਸਕਾਰ

ਅਜੀਤ ਡੈਸਕ 01-04-2026

ਅੱਜ ਹੋਵੇਗੀ ਅੰਗੀਠੇ ਦੀ ਸਾਂਭ ਸੰਭਾਲ
ਠੱਠੀ ਭਾਈ, 31 ਮਾਰਚ (ਜਗਰੂਪ ਸਿੰਘ ਮਠਾੜੂ)-ਪਿੰਡ ਚੀਦਾ ਦੇ ਸੀਨੀਅਰ ਅਕਾਲੀ ਆਗੂ ਨਾਮਵਰ ਬਰਾੜ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆਂ ਜਦ ਮਾਤਾ ਗੁਰਚਰਨ ਕੌਰ ਬਰਾੜ ਧਰਮ ਪਤਨੀ ਸਵਰਗੀ ਬਾਬੂ ਸਿੰਘ ਬਰਾੜ ਬੀਤੇ ਕੱਲ੍ਹ ਸਦੀਂਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਹ ਬੋਹੜ ਸਿੰਘ ਬਰਾੜ ਦੀ ਮਾਤਾ ਤੇ ਆੜ੍ਹਤੀ ਬੂਟਾ ਸਿੰਘ ਬਰਾੜ, ਅਮਰੀਕ ਸਿੰਘ ਬਰਾੜ ਤੇ ਨਿਰਮਲ ਸਿੰਘ ਬਰਾੜ ਦੀ ਚਾਚੀ ਸਨ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪਿੰਡ ਚੀਦਾ ਸਮੇਤ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ | ਮਾਤਾ ਗੁਰਚਰਨ ਕੌਰ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੀ, ਮਿਲਣਸਾਰ ਅਤੇ ਨਿਮਰ ਸੁਭਾਉ ਦੀ ਮਾਲਕ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਪਰਿਵਾਰਕ ਅਤੇ ਸਮਾਜਿਕ ਮੁੱਲਾਂ ਨੂੰ ਬਖ਼ੂਬੀ ਨਿਭਾਇਆ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਚੀਦਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਸੱਜਣਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਮਾਤਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ | ਇਸ ਮੌਕੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ, ਗੁਰਚਰਨ ਸਿੰਘ ਚੀਦਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਬਾਘਾ ਪੁਰਾਣਾ, ਗਿਆਨੀ ਸੁਖਦੇਵ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਨਿਰਮਲ ਸਿੰਘ ਗੁਰਦੁਆਰਾ ਕਮੇਟੀ ਪ੍ਰਧਾਨ ਚੀਦਾ, ਡਾ. ਸੁਖਮੰਦਰ ਸਿੰਘ ਪੰਚ ਚੀਦਾ, ਜਥੇਦਾਰ ਆਤਮਾ ਸਿੰਘ ਚੀਦਾ, ਹਜੂਰੀ ਗ੍ਰੰਥੀ ਗਿਆਨੀ ਜਸਪਾਲ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਗੁਰਚਰਨ ਕੌਰ ਦੇ ਅੰਗੀਠੇ ਦੀ ਸੰਭਾਲ 1 ਅਪ੍ਰੈਲ ਨੂੰ ਸਵੇਰੇ 9 ਵਜੇ ਹੋਵੇਗੀ |

ਪਿਛਲੀ ਖ਼ਬਰ ਹਾਰਟ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ <br/> ਅਗਲੀ ਖ਼ਬਰ ਜਸਮੀਨ ਸਿੰਘ ਆਹਲੂਵਾਲੀਆ ਠੇਕੇਦਾਰ ਲੇਬਰ ਯੂਨੀਅਨ ਨੈਸਲੇ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।