23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜਸਮੀਨ ਸਿੰਘ ਆਹਲੂਵਾਲੀਆ ਠੇਕੇਦਾਰ ਲੇਬਰ ਯੂਨੀਅਨ ਨੈਸਲੇ ਦੇ ਪ੍ਰਧਾਨ ਬਣੇ

ਮੋਗਾ ਵਿਖੇ ਠੇਕੇਦਾਰ ਲੇਬਰ ਯੂਨੀਅਨ ਨੈਸਲੇ ਦੇ ਪ੍ਰਧਾਨ ਜਸਮੀਨ ਸਿੰਘ ਆਹਲੂਵਾਲੀਆ ਨਾਲ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਤੇ ਵਰਕਰ | ਤਸਵੀਰ : ਜਸਪਾਲ ਸਿੰਘ ਬੱਬੀ <br/> 01-04-2026
ਮੋਗਾ, 31 ਮਾਰਚ (ਜਸਪਾਲ ਸਿੰਘ ਬੱਬੀ)-ਨੈਸਲੇ ਵਿਚ ਕਿ੍ਸ਼ਨਾ ਮੈਨ ਪਾਵਰ ਠੇਕੇਦਾਰ ਦੇ ਤਹਿਤ ਕੰਮ ਕਰਦੇ ਠੇਕਾ ਮਜ਼ਦੂਰਾਂ ਦੀ ਯੂਨੀਅਨ ਠੇਕੇਦਾਰ ਲੇਬਰ ਯੂਨੀਅਨ ਨੈਸਲੇ ਨੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਹੇਠ ਠੇਕੇਦਾਰ ਲੇਬਰ ਯੂਨੀਅਨ ਨੈਸਲੇ ਦੇ ਪ੍ਰਧਾਨ ਜਸਮੀਨ ਸਿੰਘ ਆਹਲੂਵਾਲੀਆ ਨੂੰ ਬਣਾਇਆ | ਉਪਰੰਤ ਵਰਕਰਾਂ ਨੇ ਨਵੇਂ ਚੁਣੇ ਪ੍ਰਧਾਨ ਜਸਮੀਨ ਸਿੰਘ ਆਹਲੂਵਾਲੀਆ ਦਾ ਸਨਮਾਨ ਕੀਤਾ | ਇਸ ਮੌਕੇ ਨਵੇਂ ਚੁਣੇ ਪ੍ਰਧਾਨ ਜਸਮੀਨ ਸਿੰਘ ਆਹਲੂਵਾਲੀਆ ਨੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਉਹ ਵਰਕਰਾਂ ਦੀਆਂ ਮੰਗਾਂ ਖ਼ਾਤਰ ਦਿਨ ਰਾਤ ਇਕ ਕਰਨਗੇ ਤੇ ਆਪਣੇ ਵਰਕਰਾਂ ਨੂੰ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ ਆਉਣ ਦੇਣਗੇ | ਇਸ ਮੌਕੇ ਵਿਜੇ ਧੀਰ ਐਡਵੋਕੇਟ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਯੂਨੀਅਨ ਵਾਪਸ ਉਨ੍ਹਾਂ ਦੇ ਧੜੇ ਵਿਚ ਸ਼ਾਮਲ ਹੋਈ ਹੈ, ਉਹ ਇਸ ਯੂਨੀਅਨ ਦੇ ਨਵੇਂ ਚੁਣੇ ਪ੍ਰਧਾਨ ਤੇ ਉਨ੍ਹਾਂ ਦੇ ਕੁੱਲ ਮੈਂਬਰਾਂ ਦਾ ਸਵਾਗਤ ਕਰਦੇ ਹਾਂ ਤੇ ਉਨ੍ਹਾਂ ਨੂੰ ਜੀ ਆਇਆ ਆਖਦੇ ਹਾਂ ਅਤੇ ਯੂਨੀਅਨ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕਿ ਉਹ ਇਸ ਯੂਨੀਅਨ ਦੇ ਸੰਸਥਾਪਕ ਹਨ, ਇਸ ਲਈ ਇਸ ਯੂਨੀਅਨ ਦੀਆਂ ਮੰਗਾਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਿਸ ਤਰ੍ਹਾਂ ਬੀਤੇ ਸਾਲਾਂ 'ਚ ਹੱਲ ਕੀਤਾ ਹੈ, ਉਸੇ ਤਰ੍ਹਾਂ ਨਾਲ ਅੱਗੇ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ 'ਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਠੇਕੇਦਾਰ ਲੇਬਰ ਯੂਨੀਅਨ ਨੈਸਲੇ ਦੇ ਜੈ ਕਿਸ਼ਨ, ਸੰਦੀਪ ਸ਼ਰਮਾ, ਸ਼ਮਿੰਦਰ ਸ਼ਰਮਾ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ ਬਲਖੰਡੀ, ਜਸਵੀਰ ਸਿੰਘ ਸੰਘਾ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸਨੀ, ਸ਼ਮੀ, ਰਜਨੀਸ਼ ਕੁਮਾਰ, ਕਮਲ ਸ਼ਰਮਾ, ਸੁਨੀਲ ਕੁਮਾਰ, ਲਾਈਫ਼, ਮਹਿੰਦਰ ਸਿੰਘ, ਸੋਨੀ, ਤਰਜੀਤ ਵਾਲੀਆਂ, ਰੌਬਿਨ, ਕੁਲਦੀਪ ਸਿੰਘ, ਤਰਸੇਮ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਇਕਬਾਲ ਸਿੰਘ, ਕਰਨ ਸਿੰਘ, ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਅਤੇ ਅਹੁਦੇਦਾਰ ਅਰੁਣ ਬੋਹਤ, ਨਿੰਦਰ ਸਿੰਘ ਬਲਖੰਡੀ, ਅੰਗਰੇਜ਼ ਸਿੰਘ, ਗੋਰਾ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਕੁਲਵੀਰ ਸਿੰਘ, ਦਵਿੰਦਰ ਸਿੰਘ, ਰਾਜਵੀਰ ਸਿੰਘ, ਵਰਿੰਦਰ ਸਿੰਘ, ਅਮਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਗੁਰਚਰਨ ਕੌਰ ਬਰਾੜ ਚੀਦਾ ਦਾ ਸਸਕਾਰ ਅਗਲੀ ਖ਼ਬਰ *ਮਾਪਿਆਂ ਦੀ ਪਹਿਲੀ ਪਸੰਦ ਹੈ ਇਹ ਸਕੂਲ * ਘੱਟ ਖਰਚਾ ਵਧੀਆ ਪੜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।