ਨੱਥੂਵਾਲਾ ਗਰਬੀ, 29 ਮਾਰਚ (ਨਵਦੀਪ ਸਿੰਘ)-ਅੱਜ ਬਲਾਕ ਸੰਮਤੀ ਬਾਘਾ ਪੁਰਾਣਾ ਦੇ ਚੇਅਰਮੈਨ ਦੀ ਚੋਣ ਹੋਈ | ਇਸ ਚੋਣ ਦੌਰਾਨ ਸਰਬਜੀਤ ਕੌਰ ਨੱਥੂਵਾਲਾ ਨੂੰ ਬਲਾਕ ਸੰਮਤੀ ਦੇ ਚੇਅਰਪਰਸਨ ਚੁਣਿਆ ਗਿਆ | ਉਨ੍ਹਾਂ ਦੇ ਚੇਅਰਪਰਸਨ ਚੁਣੇ ਜਾਣ 'ਤੇ ਨਿਰਵੈਰ ਸਿੰਘ ਸਰਪੰਚ ਨੱਥੂਵਾਲਾ ਨਵਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸਰਬਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਲਾਕੇ ਦੇ ਲੋਕਾਂ ਦੀ ਸੇਵਾਦਾਰ ਬਣ ਕੇ ਕੰਮ ਕਰਾਂਗੀ |