06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਮੋਗਾ ਸ਼ਹਿਰ-ਮਹਿੰਦਰਪਾਲ ਲੰੂਬਾ <br/>

ਅਜੀਤ ਡੈਸਕ 29-03-2026
ਮੋਗਾ, 28 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਨੂੰ ਸੁੰਦਰੀਕਰਨ ਤੋਂ ਪਹਿਲਾਂ ਮਲਟੀ ਸਟੋਰੀ ਪਾਰਕਿੰਗ ਸਥਾਪਤ ਕਰਨ, ਬਾਜਾਰ ਵਿਚ ਟ੍ਰੈਫਿਕ ਦੀ ਸਮੱਸਿਆ ਹੱਲ ਤੇ ਐਮਰਜੈਂਸੀ ਨੂੰ ਬਾਹਰ ਕੱਢਣ ਦੀ ਜ਼ਰੂਰਤ ਹੈ | ਅਨੇਕਾਂ ਵਾਰਡਾਂ ਵਿਚ ਚੱਲ ਰਹੀ ਸੀਵਰੇਜ ਦੀ ਸਮੱਸਿਆ, ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ, ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ, ਆਵਾਰਾ ਕੁੱਤਿਆਂ ਦੀ ਗਿਣਤੀ ਤੇ ਕਾਬੂ ਪਾਉਣਾ ਵੀ ਵੱਡੀਆਂ ਚੁਨੌਤੀਆਂ ਵਿਚ ਸ਼ਾਮਲ ਹਨ | ਮੈਡੀਕਲ ਕਾਲਜ ਦੀ ਸਥਾਪਨਾ, ਆਯੂਸ਼ ਹਸਪਤਾਲ ਨੂੰ ਚਾਲੂ ਕਰਨ, ਪਲੇਟੀ ਮੋਗਾ ਸ਼ਹਿਰ ਵਿਚੋਂ ਬਾਹਰ ਕਰਨ ਵਰਗੇ ਵਾਅਦੇ ਪੂਰੇ ਕਰਨ ਵੱਲ ਹਾਲੇ ਤੱਕ ਕੋਈ ਕਦਮ ਨਹੀਂ ਪੁੱਟਿਆ ਗਿਆ | ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਅਧੀਨ ਚੱਲਦੀਆਂ ਪੰਜ ਸਿੱਖਿਆ ਸੰਸਥਾਵਾਂ ਉੱਪਰ ਸਰਕਾਰੀ ਸ਼ਹਿ ਤੇ ਰਸੂਖਦਾਰਾਂ ਵਲੋਂ ਵਾਰ-ਵਾਰ ਕਬਜ਼ੇ ਕੀਤੇ ਜਾ ਰਹੇ ਹਨ ਜਿਸ ਨਾਲ ਸ਼ਹਿਰ ਸਿੱਖਿਆ ਪੱਖੋਂ ਪਛੜਦਾ ਜਾ ਰਿਹਾ ਹੈ | ਬਾਰਟਨਗੰਜ ਦਾ ਮੁੱਦਾ ਹਾਲੇ ਤੱਕ ਹੱਲ ਨਹੀਂ ਹੋਇਆ | ਕੁੱਲ ਮਿਲਾ ਕੇ ਸਾਡੇ ਆਗੂ ਸਾਰੇ ਵਾਅਦੇ ਪੂਰੇ ਕਰਨ ਦੇ ਹਿੱਕ ਠੋਕ ਕੇ ਦਾਅਵੇ ਕਰ ਰਹੇ ਹਨ ਤੇ ਲੋਕ ਤਾੜੀਆਂ ਵਜਾ ਰਹੇ ਹਨ |

ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਦੂਸਰਾ ਸਾਲਾਨਾ ਪੁਰਸਕਾਰ ਸਮਾਗਮ ਅੱਜ <br/> ਅਗਲੀ ਖ਼ਬਰ ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਲ ਕੀਤੇ ਪੀ.ਟੀ.ਈ. 'ਚੋਂ 77 ਸਕੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।