17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਹੁਕਮਰਾਨ ਧਿਰ ਨੂੰ ਮੂੰਹ ਦੀ ਖਾਣੀ ਪਈ-ਸਦਿਓੜਾ, ਬਾਂਸਲ, ਬਰਾੜ <br/>

ਅਜੀਤ ਡੈਸਕ 28-03-2026
ਬਾਘਾ ਪੁਰਾਣਾ, 27 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਬਲਾਕ ਸੰਮਤੀ ਬਾਘਾ ਪੁਰਾਣਾ ਲਈ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਜੋ ਆਮ ਆਦਮੀ ਪਾਰਟੀ ਨੇ ਸਭ ਕਾਨੂੰਨ ਛਿੱਕੇ ਟੰਗ ਕੇ ਲੋਕਤੰਤਰ ਘਾਣ ਕੀਤਾ ਸੀ, ਨੂੰ ਲੈ ਕੇ ਮਾਣਯੋਗ ਹਾਈਕੋਰਟ ਦੇ ਆਏ ਹੁਕਮਾਂ ਤੋਂ ਬਾਅਦ ਹਾਕਮ ਧਿਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਹੁਣ ਹਾਈਕੋਰਟ ਦੇ ਹੁਕਮਾਂ 'ਤੇ 28 ਮਾਰਚ ਦਿਨ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਵਿਖੇ ਇਹ ਚੋਣ ਦੁਬਾਰਾ ਹੋ ਰਹੀ ਹੈ | ਇਸ ਚੋਣ 'ਚ ਦੋਵੇਂ ਅਹੁਦਿਆਂ ਉੱਪਰ ਸ਼੍ਰੋਮਣੀ ਅਕਾਲੀ ਦਲ ਸ਼ਾਨ ਨਾਲ ਜਿੱਤ ਦਰਜ ਕਰੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੂਰਨ ਬਹੁਮਤ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਯੂਥ ਆਗੂ ਅਰਸ਼ਪ੍ਰੀਤ ਸਿੰਘ ਸਦਿਓੜਾ ਪ੍ਰਧਾਨ ਐਸ.ਓ.ਆਈ. ਬਲਾਕ ਬਾਘਾ ਪੁਰਾਣਾ, ਐਡਵੋਕੇਟ ਰਾਮ ਕੁਮਾਰ ਬਾਂਸਲ ਸ਼ਹਿਰੀ ਪ੍ਰਧਾਨ ਯੂਥ ਵਿੰਗ ਬਾਘਾ ਪੁਰਾਣਾ ਅਤੇ ਪਵਨਦੀਪ ਸਿੰਘ ਬਰਾੜ ਚੰਨੂਵਾਲਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾ ਪੁਰਾਣਾ ਅਤੇ ਸੁਖਜੀਤ ਸਿੰਘ ਮਾਹਲਾ ਦਾ ਆਪਣੇ ਵਰਕਰਾਂ ਨਾਲ ਹਿੱਕ ਡਾਹ ਕੇ ਖੜ੍ਹਨਾ ਤੇ ਜਬਰ ਵਿਰੁੱਧ ਲੜਨਾ ਹੀ ਅਕਾਲੀ ਵਰਕਰਾਂ ਦਾ ਜਜ਼ਬਾ ਦੁੱਗਣਾ ਕਰ ਦਿੰਦਾ ਹੈ | ਅਰਸ਼ਪ੍ਰੀਤ ਸਦਿਓੜਾ, ਰਾਮ ਬਾਂਸਲ ਤੇ ਪਵਨਦੀਪ ਬਰਾੜ ਨੇ ਕਿਹਾ ਕਿ ਹੁਕਮਰਾਨ ਆਮ ਆਦਮੀ ਪਾਰਟੀ ਨੂੰ ਜੋ ਮੂੰਹ ਦੀ ਖਾਣੀ ਪਈ ਹੈ, ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਪਾਰਟੀ ਦਾ ਲੋਕਾਂ 'ਚ ਆਧਾਰ ਬਿਲਕੁਲ ਖ਼ਤਮ ਹੋ ਚੁੱਕਾ ਹੈ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੂੰ 40 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ <br/> ਅਗਲੀ ਖ਼ਬਰ ਖੱਤਰੀ ਸਭਾ ਬੱਧਨੀ ਕਲਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਰਾਮ ਨੌਮੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।