18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੀਵਰੇਜ, ਨਵੇਂ ਫੜਾਂ ਤੇ ਬਿਜਲੀ ਦੀ ਸਮੱਸਿਆ ਲਈ 13 ਕਰੋੜ ਰੁਪਏ ਤੇ ਮੰਡੀ 'ਚੋਂ ਝੁੱਗੀ-ਝੌਂਪੜੀਆਂ ਜਲਦੀ ਚੁੱਕੀਆਂ ਜਾਣਗੀਆਂ-ਚੇਅਰਮੈਨ ਰੋਡੇ <br/>

ਅਜੀਤ ਡੈਸਕ 28-03-2026
ਮੋਗਾ, 27 ਮਾਰਚ (ਅਸ਼ੋਕ ਬਾਂਸਲ)-ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਕਿਹਾ ਕਿ ਜੋ ਮੋਗਾ ਮੰਡੀ 'ਚ ਹੁਣ ਤੱਕ ਪਾਣੀ ਦੀ ਸਮੱਸਿਆ ਸੀ, ਉਸ ਨੂੰ ਹਲਕਾ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਭਗਵੰਤ ਮਾਨ ਸਰਕਾਰ ਤੋਂ ਉਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਹੈ, ਜਿਹੜਾ ਕਿ 1971 ਤੋਂ ਬਾਅਦ ਵਾਟਰ ਸਪਲਾਈ ਦੀ ਨਵੀਂ ਲਾਈਨ ਨਹੀਂ ਪਈ ਸੀ, ਉਹ ਨਵੀਂ ਲਾਈਨ ਪਾ ਕੇ ਪੱਕੇ ਤੌਰ 'ਤੇ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਪਾਣੀ ਦੀ ਸਪਲਾਈ ਦੇ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸੀ.ਐਮ. ਭਗਵੰਤ ਮਾਨ 4 ਅਪ੍ਰੈਲ ਨੂੰ ਮੋਗਾ ਮੰਡੀ ਵਿਖੇ ਆ ਰਹੇ ਹਨ | ਉਨ੍ਹਾਂ ਨੇ ਮੋਗਾ ਜ਼ਿਲ੍ਹੇ ਨੂੰ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਉਸ 'ਚੋਂ 13 ਕਰੋੜ ਰੁਪਏ ਸਾਡੀ ਮੰਗ ਹੈ ਕਿ ਉਹ ਮੋਗਾ ਮੰਡੀ ਨੂੰ ਦਿੱਤਾ ਜਾਵੇ ਜੋ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਲੈ ਕੇ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੇ ਵਿਚ ਜੋ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਪੂਰਾ ਕਰਾਇਆ ਜਾ ਸਕੇ | ਮੰਡੀ ਵਿਚ ਝੁੱਗੀ ਝੌਂਪੜੀਆਂ ਬਣਾ ਕੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਕੁਝ ਲੋਕ ਉੱਥੇ ਕਾਰੋਬਾਰ ਵੀ ਕਰ ਰਹੇ ਹਨ ਜਿਸ ਨੂੰ ਖ਼ਾਲੀ ਕਰਵਾ ਕੇ ਮੰਡੀ ਦੀ ਵਰਤੋਂ ਲਈ ਰੱਖਿਆ ਜਾਵੇ, ਬਾਰੇ ਚੇਅਰਮੈਨ ਰੋਡੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਹ ਵੀ ਨਾਜਾਇਜ਼ ਕਬਜ਼ੇ ਹਟਾਵਾਂਗੇ |

ਪਿਛਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਵਲੋਂ ਬੱਧਨੀ ਕਲਾਂ 'ਚ ਸਜਾਏ ਜਾ ਰਹੇ ਧਾਰਮਿਕ ਦੀਵਾਨਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਹੋ ਰਹੀਆਂ ਨਤਮ... ਅਗਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਉਤਸਵ ਬਾਘਾ ਪੁਰਾਣਾ ਕਮੇਟੀ ਵਲੋਂ ਰਾਮ ਨੌਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।