18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀ ਰਾਮ ਲੀਲ੍ਹਾ ਉਤਸਵ ਬਾਘਾ ਪੁਰਾਣਾ ਕਮੇਟੀ ਵਲੋਂ ਰਾਮ ਨੌਮੀ ਦਾ ਤਿਉਹਾਰ ਮਨਾਇਆ

ਰਾਮ ਲੀਲਾ ਉਤਸਵ ਕਮੇਟੀ ਬਾਘਾ ਪੁਰਾਣਾ ਵਲੋਂ ਰਾਮ ਨੌਮੀ ਨੂੰ ਮੁੱਖ ਰੱਖਦਿਆਂ ਕਰਵਾਏ ਸਮਾਗਮ ਦੌਰਾਨ ਸੰਗਤਾਂ ਅਤੇ ਸਿੰਗਰ ਰਾਜ ਬਰਨਾਲਾ ਵਾਲੇ | ਤਸਵੀਰ : ਕਾਠਪਾਲ <br/> 28-03-2026
ਬਾਘਾ ਪੁਰਾਣਾ, 27 ਮਾਰਚ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ 'ਚ ਸ਼ਿਵ ਮੰਦਰ ਮੋਗਾ ਰੋਡ ਵਿਖੇ ਸ੍ਰੀ ਰਾਮ ਲੀਲਾ ਉਤਸਵ ਕਮੇਟੀ ਬਾਘਾ ਪੁਰਾਣਾ ਵਲੋਂ ਰਾਮਨੌਮੀ ਦਾ ਪਾਵਨ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਨਾਲ ਮਨਾਇਆ ਗਿਆ | ਧਾਰਮਿਕ ਸਮਾਗਮ ਦੀ ਅਗਵਾਈ ਚੇਅਰਮੈਨ ਅਸ਼ਵਨੀ ਸ਼ਰਮਾ, ਚੇਅਰਮੈਨ ਰੌਸ਼ਨ ਲਾਲ ਰੋਸ਼ੀ ਅਤੇ ਪ੍ਰਧਾਨ ਅਰੁਣ ਬਾਂਸਲ ਵਲੋਂ ਕੀਤੀ ਗਈ | ਸਮਾਗਮ ਦੌਰਾਨ ਮੰਦਰ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਅਤੇ ਭਗਤਾਂ ਦੀ ਵੱਡੀ ਗਿਣਤੀ ਨੇ ਹਾਜ਼ਰੀ ਭਰ ਕੇ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪ੍ਰਸਿੱਧ ਗਾਇਕ ਰਾਜ ਬਰਨਾਲਾ ਵਾਲਿਆਂ ਵਲੋਂ ਰੂਹਾਨੀ ਭਜਨਾਂ ਨਾਲ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ | ਗੱਲਬਾਤ ਕਰਦਿਆਂ ਚੇਅਰਮੈਨ ਅਸ਼ਵਨੀ ਸ਼ਰਮਾ, ਰੌਸ਼ਨ ਲਾਲ ਰੋਸ਼ੀ ਤੇ ਪ੍ਰਧਾਨ ਅਰੁਣ ਬਾਂਸਲ ਨੇ ਦੱਸਿਆ ਕਿ ਸ੍ਰੀ ਰਾਮ ਲੀਲਾ ਉਤਸਵ ਕਮੇਟੀ ਵਲੋਂ ਹਰ ਸਾਲ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਧਾਰਮਿਕ ਸਮਾਗਮ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਸਮਾਜ ਵਿਚ ਭਾਈਚਾਰੇ ਤੇ ਧਾਰਮਿਕ ਏਕਤਾ ਨੂੰ ਮਜ਼ਬੂਤੀ ਮਿਲਦੀ ਹੈ | ਇਸ ਮੌਕੇ ਕਈ ਸਮਾਜ ਸੇਵੀ ਵਿਅਕਤੀਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਤੇ ਸਮਾਗਮ ਦੀ ਸ਼ੋਭਾ ਵਧਾਈ | ਸਮਾਗਮ ਦੇ ਅੰਤ 'ਚ ਸਭ ਦੇ ਸੁਖ-ਸਮਿ੍ੱਧੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਪ੍ਰਧਾਨ ਬਲਵਿੰਦਰ ਗਰਗ, ਵਿਜੇ ਸ਼ਰਮਾ ਵਿਚ ਦੀਪਕ ਗਰਗ ਬੌਬੀ, ਪਵਨ ਬਾਂਸਲ, ਮਨੋਜ ਗੋਇਲ, ਅਮਨ ਤਨੇਜਾ, ਸੁਰੇਸ਼ ਗੋਇਲ, ਵਰਿੰਦਰ ਕੁਮਾਰ ਕੇ.ਡੀ., ਚਤਰਭੁਜ ਜਿੰਦਲ, ਪ੍ਰਧਾਨ ਪਵਨ ਗੁਪਤਾ, ਕੌਂਸਲਰ ਤਰੁਣ ਮਿੱਤਲ, ਕੌਂਸਲਰ ਗੁਰਪ੍ਰੀਤ ਮਨਚੰਦਾ, ਕੌਂਸਲਰ ਮਨਦੀਪ ਕੱਕੜ, ਪ੍ਰਧਾਨ ਪਵਨ ਗੋਇਲ, ਰਜਿੰਦਰ ਗੋਇਲ, ਵਿਮਲ ਗੋਇਲ, ਸੰਦੀਪ ਗੋਹਲ, ਮਨੀਸ਼ ਗੋਇਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀਵਰੇਜ, ਨਵੇਂ ਫੜਾਂ ਤੇ ਬਿਜਲੀ ਦੀ ਸਮੱਸਿਆ ਲਈ 13 ਕਰੋੜ ਰੁਪਏ ਤੇ ਮੰਡੀ 'ਚੋਂ ਝੁੱਗੀ-ਝੌਂਪੜੀਆਂ ਜਲਦੀ ਚੁੱਕੀਆਂ ਜਾਣਗੀ... ਅਗਲੀ ਖ਼ਬਰ ਟੈਗੋਰ ਕਾਲਜ ਆਫ਼ ਐਜੂਕੇਸ਼ਨ ਵਿਖੇ ਐਥਲੈਟਿਕ ਮੀਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।