ਮਲੋਟ, 26 ਮਾਰਚ (ਪਾਟਿਲ)-ਮਲੋਟ ਵਿਚ ਅੰਡਰਬਿ੍ਜ ਬਣਨ ਤੋਂ ਬਾਅਦ ਉਸ ਜਗ੍ਹਾ 'ਤੇ ਟਰੈਫ਼ਿਕ ਦੀ ਬਹੁਤ ਸਮੱਸਿਆ ਅਉਣੀ ਸ਼ੁਰੂ ਹੋ ਗਈ ਸੀ | ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖੁਦ ਉੱਥੇ ਜਾ ਕੇ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਉਨ੍ਹਾਂ ਨੇ ਉੱਥੋਂ ਦੇ ਰੇਹੜੀ ਵਾਲਿਆਂ, ਕੱਪੜਿਆਂ ਵਾਲਿਆਂ, ਆਟੋ ਰਿਕਸ਼ੇ ਜਾਂ ਟੈਕਸੀ ਡਰਾਈਵਰਾਂ ਨਾਲ ਗੱਲ-ਬਾਤ ਕਰਕੇ ਉਨ੍ਹਾਂ ਨੂੰ ਵੰਡ ਕੇ ਜਗ੍ਹਾ ਦੇਣ ਬਾਰੇ ਵਿਚਾਰ-ਚਰਚਾ ਕੀਤੀ ਅਤੇ ਪੁਲ ਦੇ ਥੱਲੇ ਸਾਰੇ ਏਰੀਏ ਦੀ ਸਫ਼ਾਈ ਕਰਵਾਉਣ ਬਾਰੇ ਵੀ ਆਖਿਆ ਤਾਂ ਜੋ ਸਾਰਿਆਂ ਨੂੰ ਜਗ੍ਹਾ ਵੰਡ ਕੇ ਦਿੱਤੀ ਜਾ ਸਕੇ ਅਤੇ ਟਰੈਫ਼ਿਕ ਵੀ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ |