22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੂਝਵਾਨ ਮਾਪਿਆਂ ਦੀ ਪਹਿਲੀ ਪਸੰਦ ਬਣਿਆ ਦਸਮੇਸ਼ ਪਬਲਿਕ ਸਕੂਲ ਬਿਲਾਸਪੁਰ <br/>

ਅਜੀਤ ਡੈਸਕ 27-03-2026
ਨਿਹਾਲ ਸਿੰਘ ਵਾਲਾ, 26 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਸਾਢੇ 4 ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਛੋਹ ਰਹੀ ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਸੂਝਵਾਨ ਮਾਪਿਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ | ਇਸ ਦਾ ਮੁੱਖ ਕਾਰਨ ਹੈ ਕਿ ਵਾਜਬ ਫ਼ੀਸ ਉੱਪਰ ਅੰਗਰੇਜ਼ੀ ਮੀਡੀਅਮ 'ਚ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ | ਨੈਤਿਕ ਸਿੱਖਿਆ ਤੇ ਚੰਗੇ ਸੰਸਕਾਰਾਂ ਦੇ ਸੰਚਾਰ ਸਦਕਾ ਬੱਚਿਆਂ ਨੂੰ ਚੰਗੇ ਨਾਗਰਿਕ ਵਜੋਂ ਸਿਰਜਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ | ਸਕੂਲ ਵਿਚ ਮੈਡੀਕਲ, ਨਾਨ-ਮੈਡੀਕਲ, ਕਾਮਰਸ ਤੇ ਆਰਟਸ ਸਟਰੀਮਾਂ ਦੀ ਵਧੀਆ ਪੜ੍ਹਾਈ ਖਿੱਚ ਦਾ ਕੇਂਦਰ ਬਣੀ ਹੋਈ ਹੈ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਦੀ ਸੁਚੱਜੀ ਰਹਿਨੁਮਾਈ ਸਦਕਾ ਸਕੂਲ ਦਾ ਸਮੁੱਚਾ ਕਾਬਲ, ਸੁਹਿਰਦ ਤੇ ਮਿਹਨਤੀ ਸਟਾਫ਼ ਬੱਚਿਆਂ ਨੂੰ ਤਰਾਸ਼ਣ ਲਈ ਆਪਣੀ ਪੂਰੀ ਵਾਹ ਲਗਾ ਰਿਹਾ ਹੈ | ਸ਼ਾਨਦਾਰ ਨਤੀਜੇ ਤੇ ਬੋਰਡ ਪ੍ਰੀਖਿਆਵਾਂ 'ਚ ਹਾਸਲ ਕੀਤੀਆਂ ਮੈਰਿਟਾਂ ਅਦਾਰੇ ਦੀ ਮਾਣਮੱਤੀ ਕਾਰਗੁਜ਼ਾਰੀ ਦਾ ਪ੍ਰਮਾਣ ਪੇਸ਼ ਕਰਦੀਆਂ ਹਨ | ਇਵੇਂ ਖੇਡਾਂ 'ਚ ਸਟੇਟ ਤੇ ਨੈਸ਼ਨਲ ਪੱਧਰ ਤੱਕ ਦੀਆਂ ਪ੍ਰਾਪਤੀਆਂ ਸੰਸਥਾ ਦਾ ਮਾਣ ਬਣ ਚੁੱਕੀਆਂ ਹਨ | ਅਜਿਹੀਆਂ ਫਖ਼ਰਯੋਗ ਪ੍ਰਾਪਤੀਆਂ ਸਦਕਾ ਸਕੂਲ ਨੂੰ ਦੋ ਵਾਰ ਫੈਪ ਨੈਸ਼ਨਲ ਅਵਾਰਡ ਮਿਲ ਚੁੱਕੇ ਹਨ | ਸਕੂਲ ਦੇ ਪ੍ਰਬੰਧਕਾਂ, ਪਿ੍ੰਸੀਪਲ, ਵਾਈਸ ਪਿ੍ੰਸੀਪਲ ਤੇ ਅੱਧੀ ਦਰਜਨ ਅਧਿਆਪਕਾਂ ਨੂੰ ਵਿਕਾਰੀ ਸੰਸਥਾਵਾਂ ਵਲੋਂ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਬੈਸਟ ਅਵਾਰਡ ਮਿਲ ਚੁੱਕੇ ਹਨ | ਸੰਸਥਾ ਦਾ ਭਾਈ ਘਨੱਈਆ ਕੌਮੀ ਸੇਵਾ ਯੋਜਨਾ ਯੂਨਿਟ ਸਰਵੋਤਮ ਯੂਨਿਟ ਦਾ ਰਾਜ ਪੱਧਰੀ ਅਵਾਰਡ ਰੂਪੀ ਸਨਮਾਨ ਹਾਸਲ ਕਰ ਚੁੱਕਿਆ ਹੈ | ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਿਆਰੀ ਸਿੱਖਿਆ ਸੰਸਥਾ ਦਾ ਮਿਸ਼ਨ ਤੇ ਵਿਜ਼ਨ ਹੈ ਤਾਂ ਕਿ ਅਜੋਕੇ ਗਲੋਬਲ ਯੁੱਗ 'ਚ ਸਾਡੇ ਬੱਚੇ ਸੰਸਥਾ, ਮਾਪਿਆਂ ਤੇ ਰਾਸ਼ਟਰ ਦਾ ਨਾਂਅ ਰੌਸ਼ਨ ਕਰਦੇ ਰਹਿਣ |


ਪਿਛਲੀ ਖ਼ਬਰ ਇੰਸਪੈਕਟਰ ਰਾਜ ਸਿੰਘ ਨੇ ਥਾਣਾ ਨਿਹਾਲ ਸਿੰਘ ਵਾਲਾ ਦਾ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।