02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਸੇਖਾ ਕਲਾਂ ਨੇ ਹੋਣਹਾਰ ਵਿਦਿਆਰਥਣ ਦੀ ਫ਼ੀਸ ਭਰੀ <br/>

ਅਜੀਤ ਡੈਸਕ 22-02-2026
ਠੱਠੀ ਭਾਈ, 21 ਫਰਵਰੀ (ਜਗਰੂਪ ਸਿੰਘ ਮਠਾੜੂ)-ਸਮਾਜ ਸੇਵੀ ਕਾਰਜਾਂ 'ਚ ਆਪਣਾ ਅਹਿਮ ਯੋਗਦਾਨ ਅਦਾ ਕਰਨ ਵਾਲੀ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਸੇਖਾ ਕਲਾਂ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ ਭੋਲਾ ਅਤੇ ਪਿੰਡ ਸੇਖਾ ਕਲਾਂ ਦੇ ਸਰਪੰਚ ਦਰਸ਼ਨ ਸਿੰਘ ਸੋਹੀ ਵਲੋਂ ਪਿੰਡ ਦੀ ਇਕ ਹੋਣਹਾਰ ਵਿਦਿਆਰਥਣ ਦੀ ਰੁਕੀ ਹੋਈ ਫ਼ੀਸ ਭਰ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਗਈ | ਜਾਣਕਾਰੀ ਅਨੁਸਾਰ ਆਰਥਿਕ ਤੰਗੀ ਕਾਰਨ ਉਕਤ ਵਿਦਿਆਰਥਣ ਦੀ ਪੜ੍ਹਾਈ ਰੁਕਣ ਦਾ ਖ਼ਤਰਾ ਬਣ ਗਿਆ ਸੀ | ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਪ੍ਰਬੰਧਕ ਕਮੇਟੀ ਅਤੇ ਪਿੰਡ ਪੰਚਾਇਤ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਵਿਦਿਆਰਥਣ ਦੀ ਬਕਾਇਆ ਫ਼ੀਸ ਅਦਾ ਕਰ ਦਿੱਤੀ, ਜਿਸ ਨਾਲ ਉਸ ਦੀ ਪੜ੍ਹਾਈ ਮੁੜ ਸੁਚਾਰੂ ਹੋ ਸਕੀ | ਇਸ ਮੌਕੇ ਪ੍ਰਧਾਨ ਤੇਜਿੰਦਰਪਾਲ ਸਿੰਘ ਭੋਲਾ ਨੇ ਕਿਹਾ ਕਿ ਕਮੇਟੀ ਵਲੋਂ ਸਮੇਂ-ਸਮੇਂ ਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਭਾਗੀਦਾਰੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਹੈ |

ਪਿਛਲੀ ਖ਼ਬਰ ਪੰਜਾਬ ਦੇ ਸੱਦੇ 'ਤੇ ਬਾਰ ਐਸੋਸੀਏਸ਼ਨ ਮੋਗਾ ਸੱਤ ਦਿਨਾ ਹੜਤਾਲ 'ਤੇ <br/> ਅਗਲੀ ਖ਼ਬਰ 02-21-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।