20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਵਿਖੇ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਸ਼ੁਰੂ <br/>

ਕੈਂਪ ਦੌਰਾਨ ਕਿਤਾਬਾਂ ਦੀ ਪ੍ਰਦਰਸ਼ਨੀ ਦੇਖਦੀਆਂ ਹੋਈਆਂ ਵਿਦਿਆਰਥਣਾਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਸਟਾਫ਼ ਮੈਂਬਰ | ਤਸਵੀਰਾਂ : ਜਗਰੂਪ ਸਿੰਘ ਮਠਾੜੂ <br/> 04-02-2026
ਠੱਠੀ ਭਾਈ, 3 ਫਰਵਰੀ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਅਤੇ ਕਾਲਜ ਆਫ਼ ਐਜੂਕੇਸ਼ਨ ਸੁਖਾਨੰਦ (ਮੋਗਾ) ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਜ਼ੋਨ ਦੇ ਸਹਿਯੋਗ ਸਦਕਾ ਕਾਲਜ ਕੈਂਪਸ ਵਿਚ ਤਿੰਨ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਅੱਜ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਸਿਬੀਆਂ, ਰਣਜੀਤ ਸਿੰਘ, ਤੇਜ ਸਿੰਘ, ਹਰਨਾਮ ਸਿੰਘ, ਬਸੰਤ ਸਿੰਘ, ਕਰਮਜੀਤ ਸਿੰਘ ਦੇ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਲੋਅੱਪ ਅਤੇ ਮੋਨੀਟਰਿੰਗ ਸੈੱਲ ਦੇ ਡਾਇਰੈਕਟਰ, ਅਵੀਨਿੰਦਰਪਾਲ ਸਿੰਘ ਵਿਦਿਆਰਥੀਆਂ ਦੇ ਰੂਬਰੂ ਹੋਏ | ਕੈਂਪ ਦੀ ਸ਼ੁਰੂਆਤ ਪ੍ਰਮਾਤਮਾ ਦੀ ਉਸਤਤ ਵਿਚ ਸ਼ਬਦ ਗਾਇਨ ਨਾਲ ਕੀਤੀ ਗਈ, ਉਪਰੰਤ ਗਾਰਡ ਆਫ਼ ਆਨਰ ਦੇ ਪ੍ਰਤੀਕ ਨਿਸ਼ਾਨ ਸਾਹਿਬ ਨੂੰ ਝੁਲਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਸੋਨੀਆ ਜਿੰਦਲ ਨੇ ਕੈਂਪ ਦੇ ਮੰਤਵ 'ਤੇ ਚਾਨਣਾ ਪਾਇਆ | ਡਾ. ਅਵੀਨਿੰਦਰਪਾਲ ਸਿੰਘ ਨੇ ਸੁਚੱਜੀ ਜੀਵਨ ਜਾਂਚ ਦੇ ਨੁਕਤੇ ਸਾਂਝੇ ਕਰਦਿਆਂ ਕ੍ਰੋਧ ਜਾਂ ਗ਼ੁੱਸੇ ਦੇ ਮੰਦੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਂਦੇ ਹੋਏ ਇਸ 'ਤੇ ਕਾਬੂ ਪਾਉਣ ਦੇ ਬੜੇ ਹੀ ਸਰਲ ਤਰੀਕੇ ਜਿਵੇਂ ਹੱਸ ਕੇ ਗ਼ੁੱਸੇ ਨੂੰ ਟਾਲਣਾ, ਆਟੋ ਖਿਮਾ, ਸਵੈ ਮੁਲੰਕਣ ਅਤੇ ਗੁਰਬਾਣੀ ਦਾ ਸਿਮਰਨ ਕਰਨ ਜਿਹੇ ਵਿਵਹਾਰਿਕ ਅਤੇ ਸਰਲ ਤਰੀਕੇ ਪਾਵਰ ਪੁਆਇੰਟ ਰਾਹੀਂ ਸਾਂਝੇ ਕੀਤੇ | ਕਰਮਜੀਤ ਸਿੰਘ ਜੈਤੋ ਨੇ ਸਫਲਤਾ ਪ੍ਰਾਪਤ ਕਰਨ ਦੇ ਨੁਕਤੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਅਸਲ ਖ਼ੁਸ਼ੀ ਖ਼ੁਦ ਨਾਲ ਗੱਲਬਾਤ ਕਰਨ ਅਤੇ ਸਵੈ-ਮੁੱਲ ਅੰਕਣ ਦੇ ਅਸਲ ਅਰਥ ਸਮਝਾਏ | ਗਤੀਵਿਧੀਆਂ ਸੈਸ਼ਨ ਵਿਚ ਨਿੱਕੀਆਂ-ਨਿੱਕੀਆਂ ਖੇਡਾਂ ਰਾਹੀਂ ਵਿਦਿਆਰਥੀਆਂ ਨੂੰ ਜੀਵਨ ਜੁਗਤ ਸਮਝਾਈ ਗਈ | ਕੈਂਪ ਦੌਰਾਨ ਗੁਰਬਾਣੀ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਕਿਤਾਬਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਵੀ ਲਗਾਈ ਗਈ |

ਪਿਛਲੀ ਖ਼ਬਰ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਜਲਵਾਯੂ ਤੇ ਵਾਤਾਵਰਨ ਤਬਦੀਲੀ ਨਾਲ ਜਨਜੀਵਨ ਪ੍ਰਭਾਵਿਤ ਹੋਣਾ ਸੁਭਾਵਿਕ-ਡਾ. ਬਰਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।