04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰਦਰਸ਼ਨ ਸਿੰਘ ਝੰਡੇਆਣਾ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

ਅਜੀਤ ਡੈਸਕ 02-02-2026
ਮੋਗਾ, 1 ਫਰਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਵ: ਗੁਰਲਾਭ ਸਿੰਘ ਝੰਡੇਆਣਾ ਅਤੇ ਗੁਰਦਰਸ਼ਨ ਸਿੰਘ ਝੰਡੇਆਣਾ ਦੇ ਸਤਿਕਾਰਯੋਗ ਪਿਤਾ ਬਾਪੂ ਮੇਲਾ ਸਿੰਘ ਜੋ 96 ਸਾਲ ਦੀ ਉਮਰ ਭੋਗ ਕੇ ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਗਏ | ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਝੰਡੇਆਣਾ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ, ਜਿੱਥੇ ਵੱਡੀ ਗਿਣਤੀ 'ਚ ਪੁੱਜੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਉਨ੍ਹਾਂ ਦੇ ਪੁੱਤਰ ਗੁਰਦਰਸ਼ਨ ਸਿੰਘ ਝੰਡੇਆਣਾ, ਪੋਤਰੇ ਹਰਜਿੰਦਰ ਸਿੰਘ ਝੰਡੇਆਣਾ, ਦਵਿੰਦਰ ਸਿੰਘ ਝੰਡੇਆਣਾ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਅਤੇ ਚਿਖਾ ਨੂੰ ਅਗਨੀ ਦਿੱਤੀ | ਮੇਲਾ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ, ਕਾਂਗਰਸ ਪਾਰਟੀ ਹਲਕਾ ਮੋਗਾ ਦੇ ਇੰਚਾਰਜ ਮਾਲਵਿਕਾ ਸੂਦ, ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਰਾਜਵੰਤ ਸਿੰਘ ਮਾਹਲਾ, ਸਰਕਲ ਪ੍ਰਧਾਨ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਅਕਾਲੀ ਆਗੂ ਸਾਬਕਾ ਸਰਪੰਚ ਰਵਦੀਪ ਸਿੰਘ ਦਾਰਾਪੁਰ, ਅਕਾਲੀ ਆਗੂ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਚੋਟੀਆਂ, ਅਕਾਲੀ ਆਗੂ ਬਲਜੀਤ ਸਿੰਘ ਜੱਸ ਮੰਗੇਵਾਲਾ, ਅਕਾਲੀ ਆਗੂ ਜਗਰੂਪ ਸਿੰਘ ਘੱਲ ਕਲਾਂ, ਚਮਕੌਰ ਸਿੰਘ, ਬਲਕਾਰ ਸਿੰਘ ਸਾਬਕਾ ਸਰਪੰਚ ਮੰਗੇਵਾਲਾ, ਅਜੈਬ ਸਿੰਘ ਬਹੋਨਾ, ਇਕਬਾਲ ਸਿੰਘ ਖੋਸਾ, ਐਡਵੋਕੇਟ ਕਰਨਦੀਪ ਸਿੰਘ ਝੰਡੇਆਣਾ ਬਲਾਕ ਸੰਮਤੀ ਮੈਂਬਰ, ਟਹਿਲ ਸਿੰਘ, ਸਾਬਕਾ ਸਰਪੰਚ ਬਾਘ ਸਿੰਘ, ਸਵਰਾਜ ਸਿੰਘ ਜਸਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮਿ੍ਤਪਾਲ ਸਿੰਘ, ਰੌਬਨਪ੍ਰੀਤ ਸਿੰਘ, ਦੀਪਇੰਦਰ ਸਿੰਘ ਬਰਾੜ, ਅੰਕਿਤ ਗਰੋਵਰ, ਵਿਪਨ ਖੁਰਾਣਾ, ਗੁਰਮੇਲ ਸਿੰਘ ਮੈਂਬਰ, ਸਰਬਜੀਤ ਸਿੰਘ, ਚਮਕੌਰ ਸਿੰਘ ਝੰਡੇਆਣਾ, ਸਤਨਾਮ ਸਿੰਘ ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਤੇ ਰਿਸ਼ਤੇਦਾਰ ਹਾਜ਼ਰ ਸਨ |


ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਕੇਂਦਰੀ ਬਜਟ ਨੂੰ ਕਿਸੇ ਨੇ ਸਲਾਹਿਆ ਤੇ ਕਿਸੇ ਨਾ ਨਕਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।