31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਜੀਤਵਾਲ ਕਾਲਜ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਦਿਹਾੜਾ ਮਨਾਇਆ <br/>

ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਨਮਨ ਕਰਦੇ ਹੋਏ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਅਤੇ ਸਟਾਫ | ਤਸਵੀਰ: ਹਰਦੇਵ ਸਿੰਘ ਮਾਨ <br/> 01-02-2026
ਅਜੀਤਵਾਲ, 31 ਜਨਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਭਗਤ ਰਵਿਦਾਸ ਜੀ ਦਾ 649ਵਾਂ ਜਨਮ ਦਿਹਾੜਾ ਮਨਾਉਂਦਿਆਂ ਭਗਤ ਰਵਿਦਾਸ ਜੀ ਦੀ ਤਸਵੀਰ ਉੱਪਰ ਫੁਲ ਮਲਾਵਾਂ ਭੇਟ ਕਰਨ ਉਪਰੰਤ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਅਗਿਆਨਤਾ ਕਾਰਨ ਸਾਡੇ 'ਚ ਸੋਚਣ-ਵਿਚਾਰਨ ਦੀ ਜਾਚ ਪੈਦਾ ਨਹੀਂ ਹੁੰਦੀ | ਗਿਆਨ ਦੀ ਰੌਸ਼ਨੀ ਤੋਂ ਬਗੈਰ ਅਸੀਂ ਹਨੇਰੇ ਵਿਚ ਰਹਿਣ ਲਈ ਮਜਬੂਰ ਹੁੰਦੇ ਹਾਂ | ਪਿ੍ੰਸੀਪਲ ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਦੁਆਰਾ ਮਾਨਵ ਜਾਤੀ ਦੇ ਕਲਿਆਣ ਵਾਸਤੇ ਘੋਰ ਜਾਤ-ਪਾਤ, ਸਮਾਜਿਕ ਭੇਦ-ਭਾਵ, ਝੂਠੇ ਅਡੰਬਰਾਂ ਨੂੰ ਤਿਆਗਣ ਅਤੇ ਸਮਾਨਤਾ ਵਾਲਾ ਸਮਾਜ ਸਿਰਜਣ ਲਈ ਸਭ ਨੂੰ ਪ੍ਰੇਰਿਆ | ਮੈਡਮ ਵਿਸ਼ਾਲਜੀਤ ਕੌਰ ਨੇ ਦੱਸਿਆ ਕਿ ਮਨੁੱਖਤਾ ਨੂੰ ਖਾ ਰਿਹਾ ਜਾਤ-ਪਾਤ ਦਾ ਰੋਗ ਭਗਤ ਰਵਿਦਾਸ ਜੀ ਨੇ ਦੂਰ ਕਰਨ ਅਤੇ ਸਾਂਝੀਵਾਲਤਾ ਵਾਲਾ ਜੀਵਨ ਜਿਊਣ ਲਈ ਪ੍ਰੇਰਿਆ | ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ ਤਾਂ ਉਨ੍ਹਾਂ ਵਿਚ ਦਰਜ 40 ਸ਼ਲੋਕਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਅਤੇ ਉਨ੍ਹਾਂ ਵਿਚਲੀਆਂ ਦਰਜ ਰਚਨਾਵਾਂ ਵਾਲਿਆਂ ਦੇ ਪ੍ਰਕਾਸ਼ ਉਤਸਵ ਵੀ ਸਾਰੇ ਰਲ ਕੇ ਮਨਾਈਏ | ਇਸ ਮੌਕੇ ਵਿਦਿਆਰਥੀਆਂ ਨੇ ਭਜਨ ਗਾਏ ਅਤੇ ਸਭ ਨੂੰ ਪ੍ਰਸ਼ਾਦ ਵੰਡਿਆ ਗਿਆ |

ਪਿਛਲੀ ਖ਼ਬਰ ਸਹਿਕਾਰੀ ਸਭਾਵਾਂ 'ਚ ਖਾਦਾਂ ਦੀ ਵਿਕਰੀ ਸਮੇਂ ਕਿਸਾਨਾਂ ਦੀ ਹੋਈ ਲੁੱਟ-ਮਾਣੂੰਕੇ <br/> ਅਗਲੀ ਖ਼ਬਰ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।