31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਲੋਂ ਲਗਾਏ ਗਏ ਲੰਗਰ 'ਚ ਸੇਵਾ ਕਰਦੇ ਹੋਏ ਸੇਵਾਦਾਰ ਅਤੇ ਕਵੀਸ਼ਰੀ ਗਾਉਂਦਾ ਹੋਇਆ ਜਥਾ | ਤਸਵੀਰ : ਸੰਜੀਵ ਕੋਛੜ
ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸੰਬੰਧੀ ਕਸਬਾ ਬੱਧਨੀ ਕਲਾਂ ਵਿਖੇ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ | ਤਸਵੀਰ: ਸੰਜੀਵ ਕੋਛੜ
01-02-2026
ਬੱਧਨੀ ਕਲਾਂ, 31 ਜਨਵਰੀ (ਸੰਜੀਵ ਕੋਛੜ)- ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਭਗਤ ਰਵਿਦਾਸ ਪ੍ਰਬੰਧਕੀ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਭਗਤ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਯੋਗ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਸਜਾਇਆ ਗਿਆ | ਨਗਰ ਕੀਰਤਨ ਦੇ ਅੱਗੇ-ਅੱਗੇ ਗਤਕਾ ਪਾਰਟੀ ਨੇ ਆਪਣੇ ਜੌਹਰ ਦਿਖਾਏ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜਾਇਆ ਹੋਇਆ ਸੀ | ਰੌਸ਼ਨ ਸਿੰਘ ਮਾਨ ਦੇ ਕਵੀਸ਼ਰੀ ਜਥੇ ਤੋਂ ਇਲਾਵਾ ਹੋਰਨਾਂ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਮੁੱਖ ਬਾਜ਼ਾਰ 'ਚ ਅੰਦਰਲੀ ਠਾਠ ਵਿਖੇ ਪਹੁੰਚਣ 'ਤੇ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਾਲੇ ਬਾਬਾ ਜਗਤਾਰ ਸਿੰਘ, ਭਾਈ ਸੁਰਜੀਤ ਸਿੰਘ, ਗੁਰਸੇਵਕ ਸਿੰਘ ਉੱਭੀ, ਜਗਜੀਤ ਸਿੰਘ ਜੱਜੀ, ਭਾਈ ਜਰਨੈਲ ਸਿੰਘ, ਲਖਵੀਰ ਸਿੰਘ ਰੱਤੀ ਰੋੜੀ, ਅਮਰਜੀਤ ਸਿੰਘ ਮੂਕਰ, ਗੁਰਦੀਪ ਸਿੰਘ ਗੋਨੀ ਅਤੇ ਹੋਰਨਾਂ ਸੇਵਾਦਾਰਾਂ ਵਲੋਂ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ 'ਚ ਸੰਗਤ ਲਈ ਜਿੱਥੇ ਵਿਸ਼ੇਸ਼ ਤੌਰ 'ਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ, ਉੱਥੇ ਹੀ ਪੰਜ ਪਿਆਰਿਆਂ, ਪ੍ਰਬੰਧਕੀ ਕਮੇਟੀ ਤੇ ਕੀਰਤਨੀ ਜਥੇ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਨਗਰ 'ਚ ਵੱਖ-ਵੱਖ ਪੜਾਵਾਂ 'ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਭਗਤ ਰਵਿਦਾਸ ਤੋਂ ਸ਼ੁਰੂ ਹੋ ਕੇ ਸਾਰੇ ਕਸਬੇ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਸਮਾਪਤ ਹੋਇਆ | ਇਸ ਮੌਕੇ ਕੈਪਟਨ ਦਰਸ਼ਨ ਸਿੰਘ ਪ੍ਰਧਾਨ, ਮਲਕੀਤ ਸਿੰਘ ਜਨਰਲ ਸਕੱਤਰ, ਹਰਜਿੰਦਰ ਸਿੰਘ ਪੱਪੂ ਸਾਈਕਲਾਂ ਵਾਲਾ ਸੈਕਟਰੀ, ਗ੍ਰੰਥੀ ਈਸ਼ਰ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ ਬਿੰਦਰੀ, ਸਵਰਨ ਸਿੰਘ, ਹਰਦਿਆਲ ਸਿੰਘ ਬਾਸੀ, ਹਰਜੀਤ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਗੁਰਕਿਰਪਾਲ ਸਿੰਘ, ਸੁਖਦੇਵ ਸਿੰਘ, ਰਛਪਾਲ ਸਿੰਘ ਗੋਗੀ, ਹਾਕਮ ਸਿੰਘ ਹਾਕਾ, ਜਗਸੀਰ ਸਿੰਘ, ਚਮਕੌਰ ਸਿੰਘ, ਸ਼ੰਕਰ, ਕਾਲਾ, ਜੰਟਾ, ਬਲੌਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਦਿਹਾੜਾ ਮਨਾਇਆ
ਅਗਲੀ ਖ਼ਬਰ ਅਮਿਤ ਸ਼ਾਹ ਦੇ ਮੋਗਾ ਦੌਰੇ ਨੂੰ ਲੈ ਕੇ ਭਾਜਪਾ ਵਲੋਂ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।