06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਹਿਲਾ ਖੱਤਰੀ ਸਭਾ ਮੋਗਾ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

ਮੋਗਾ ਵਿਖੇ ਮਹਿਲਾ ਖੱਤਰੀ ਸਭਾ ਮੋਗਾ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਮੌਕੇ ਲਗਾਏ ਲੰਗਰ ਮੌਕੇ ਸੁਮਨ ਮਲਹੋਤਰਾ, ਵਿਜੇ ਧੀਰ ਤੇ ਹੋਰ | ਤਸਵੀਰ : ਜਸਪਾਲ ਸਿੰਘ ਬੱਬੀ <br/> 25-01-2026
ਮੋਗਾ, 24 ਜਨਵਰੀ (ਜਸਪਾਲ ਸਿੰਘ ਬੱਬੀ)-ਮਹਿਲਾ ਖੱਤਰੀ ਸਭਾ ਮੋਗਾ ਨੇ ਖੱਤਰੀ ਭਵਨ ਵਿਖੇ ਮਹਿਲਾ ਖੱਤਰੀ ਸਭਾ ਦੀ ਵਰਕਿੰਗ ਪ੍ਰਧਾਨ ਸੁਮਨ ਮਲਹੋਤਰਾ ਸਾਬਕਾ ਪਿ੍ੰਸੀਪਲ ਦੀ ਅਗਵਾਈ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ | ਇਸ ਮੌਕੇ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਤੇ ਪ੍ਰਧਾਨ ਡਾ. ਐਮ. ਐਲ. ਜੈਦਕਾ ਅਤੇ ਚੀਫ਼ ਪੈਟਰਨ ਬੋਧਰਾਜ ਮਜੀਠੀਆ ਐਡਵੋਕੇਟ ਸਮੇਤ ਸਭਾ ਦੇ ਅਹੁਦੇਦਾਰ ਸ਼ਾਮਿਲ ਹੋਏ | ਇਸ ਮੌਕੇ ਪ੍ਰਧਾਨ ਸੁਮਨ ਮਲਹੋਤਰਾ ਨੇ ਦੱਸਿਆ ਕਿ ਬਸੰਤ ਪੰਚਮੀ ਪ੍ਰਕਿ੍ਤੀ ਦਾ ਉਤਸਵ ਹੈ, ਇਸ ਲਈ ਬਸੰਤ ਪੰਚਮੀ ਬਸੰਤ ਰੁੱਤ ਦੇ ਆਗਮਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਇਸ ਮੌਕੇ ਜਨਰਲ ਸਕੱਤਰ ਸੋਨੀਆ ਢੰਡ ਨੇ ਕਿਹਾ ਕਿ ਇਸ ਦਿਨ ਤੋਂ ਠੰਢ ਦੇ ਮੌਸਮ ਵਿਚ ਬਦਲਾਅ ਹੋਣ ਲੱਗ ਜਾਂਦਾ ਹੈ ਅਤੇ ਖੇਤਾਂ 'ਚ ਪੀਲੇ ਫ਼ੁੱਲ ਖਿੜਦੇ ਹਨ ਜਿਹੜੇ ਬਸੰਤ ਪੰਚਮੀ ਦੇ ਪੀਲੇ ਰੰਗ ਨੂੰ ਦਰਸਾਉਂਦੇ ਹਨ | ਇਸ ਮੌਕੇ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਤੇ ਪ੍ਰਧਾਨ ਡਾ. ਐਮ. ਐਲ. ਜੈਦਕਾ, ਬੋਧਰਾਜ ਮਜੀਠੀਆ ਐਡਵੋਕੇਟ ਨੇ ਕਿਹਾ ਕਿ ਬਸੰਤ ਪੰਚਮੀ ਵਾਲੇ ਦਿਨ ਲੋਕ ਪੀਲੇ ਕੱਪੜੇ ਪਹਿਨਦੇ ਹਨ ਅਤੇ ਪੀਲੇ ਰੰਗ ਦੇ ਪਕਵਾਨ ਜਿਵੇਂ ਕਿ ਪੀਲੇ ਚਾਵਲ, ਖਿਚੜੀ ਤੇ ਪੀਲਾ ਹਲਵਾ ਬਣਾਉਂਦੇ ਹਨ ਅਤੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ | ਇਸ ਮੌਕੇ ਮਹਿਲਾ ਖੱਤਰੀ ਸਭਾ ਵਲੋਂ ਖੱਤਰੀ ਭਵਨ ਦੇ ਬਾਹਰ ਪੀਲੇ ਚੌਲਾਂ ਦਾ ਲੰਗਰ ਲਗਾਇਆ | ਇਸ ਮੌਕੇ ਪ੍ਰਵੀਨ ਖੰਨਾ, ਸੁਨੀਤਾ ਚੋਪੜਾ, ਸੁਨੀਤਾ ਢੱਲ, ਨਿਧੀ ਪਲਤਾ, ਸੀਮਾ ਮਲਹੋਤਰਾ, ਸੋਨੀਆ ਢੰਡ, ਅੰਜੁਮ ਪੁਰੀ, ਸੋਨੀਆ ਬਜਾਜ, ਅਨੀਤਾ ਮਹਿਤਾ, ਪ੍ਰਵੀਨ ਕਪੂਰ, ਕੰਚਨ ਭੰਡਾਰੀ, ਖੱਤਰੀ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਐਮ. ਐਲ. ਮੌਲੜੀ, ਜਸਵੀਰ ਸਿੰਘ ਸਹਿਗਲ, ਦੀਪਕ ਬੇਦੀ, ਸੁਸ਼ੀਲ ਸਿਆਲ, ਵਿਜੇ ਪੁਰੀ, ਸਰਬਜੀਤ ਮੈਂਗੀ, ਸੰਜੀਵ ਕੌੜਾ, ਬਲਜਿੰਦਰ ਸਿੰਘ ਸਹਿਗਲ, ਪਵਨ ਕਪੂਰ, ਪ੍ਰਦੀਪ ਭੰਡਾਰੀ, ਧਰਮਵੀਰ ਰਿਹਾਨ, ਜਸਵਿੰਦਰ ਸਿੰਘ ਸੋਢੀ, ਆਦਰਸ਼ ਪੱਬੀ, ਅਮੀਸ਼ ਭੰਡਾਰੀ, ਪ੍ਰਦੀਪ ਧੀਰ, ਜਗ ਜੀਵਨ ਕੌੜਾ, ਮੁਕੇਸ਼ ਦੁੱਗਲ, ਲੱਕੀ, ਰਾਜੂ, ਨਰੇਸ਼ ਬੋਹਤ ਸਮੇਤ ਸਭਾ ਦੇ ਮੈਂਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਯੂ. ਕੇ. ਇੰਟਰਨੈਸ਼ਨਲ ਸਕੂਲ ਵਿਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/> ਅਗਲੀ ਖ਼ਬਰ ਕਿ੍ਸ਼ਨ ਬਰਗਾੜੀ ਦੀਆਂ ਯਾਦਾਂ ਨੂੰ ਸਮਰਪਿਤ ਪ੍ਰੋਗਰਾਮ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।