04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੰਧਵਾਂ ਵਿਖੇ ਸੱਤਵੇਂ ਜੋਤ ਬੁਟੀਕ ਕੱਪ ਦੇ ਫ਼ਾਈਨਲ ਮੁਕਾਬਲੇ 'ਚ ਚੇਅਰਮੈਨ ਧਾਲੀਵਾਲ ਨੇ ਇਨਾਮ ਵੰਡੇ

ਅਜੀਤ ਡੈਸਕ 01-01-2026
ਕੋਟਕਪੂਰਾ, 31 ਦਸੰਬਰ (ਮੋਹਰ ਸਿੰਘ ਗਿੱਲ)-ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਨੇ 20-20 ਕ੍ਰਿਕਟ ਗਰਾਊਾਡ ਸੰਧਵਾਂ ਵਿਖੇ ਚੱਲ ਰਹੇ 7ਵੇਂ ਜੋਤ ਬੁਟੀਕ ਕੱਪ ਦੌਰਾਨ ਫ਼ਾਈਨਲ ਮੈਚ ਦਾ ਆਨੰਦ ਮਾਣਿਆ | ਆਪਣੀ ਪ੍ਰਧਾਨਗੀ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਖੇਡਾਂ ਸਾਡੀ ਸਰੀਰਕ ਤੇ ਮਾਨਸਿਕ ਖੁਸ਼ੀ ਵਿਚ ਵਾਧਾ ਕਰਦੀਆਂ ਹਨ | ਇਸ ਟੂਰਨਾਮੈਂਟ ਦੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਰਾਜਪਾਲ ਡੀ.ਐਸ.ਪੀ ਸਿਟੀ ਫ਼ਰੀਦਕੋਟ ਨੇ ਸਾਰੇ ਖੇਡ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ | 20-20 ਕਿ੍ਕਟ ਗਰਾਊਾਡ ਸੰਧਵਾਂ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਤੇ ਹਰਪ੍ਰੀਤ ਸਿੰਘ ਹਨੀ ਨੇ ਦੱਸਿਆ ਕਿ ਇਹ ਗਰਾਊਾਡ 'ਚ ਸਾਰੇ ਇਲਾਕੇ ਦੇ ਕਾਰੋਬਾਰੀ, ਨੌਕਰੀਪੇਸ਼ਾ ਤੇ ਵੱਧ ਉਮਰ ਦੇ ਕਿ੍ਕਟ ਖੇਡਣ ਦੇ ਸ਼ੌਕੀਨ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ | ਮੈਨੇਜਰ ਸੁੱਖ ਸ਼ਰਮਾ ਨੇ ਦੱਸਿਆ ਕਿ ਲਗਭਗ ਦੋ ਮਹੀਨੇ ਚੱਲੇ ਇਸ ਜੋਤ ਬੁਟੀਕ ਕੱਪ ਵਿਚ 12 ਟੀਮਾਂ ਨੇ ਭਾਗ ਲਿਆ ਤੇ ਫ਼ਾਈਨਲ ਮੁਕਾਬਲੇ ਗੁਰਦੁਆਰਾ ਨਾਨਕਸਰ ਦੇਵੀਵਾਲਾ ਅਤੇ ਕਟਾਰੀਆ ਨਾਈਟ ਰਾਈਡਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ | ਗੁਰਦੁਆਰਾ ਨਾਨਕਸਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 24 ਓਵਰਾਂ ਵਿਚ 13 ਵਿਕਟਾਂ ਦੇ ਨੁਕਸਾਨ 'ਤੇ 162 ਰਨ ਬਣਾਏ ਤੇ ਉਸ ਦਾ ਪਿੱਛਾ ਕਰਦਿਆਂ ਕਟਾਰੀਆ ਨਾਈਟ ਰਾਈਡਰ 23.3 ਓਵਰਾਂ ਵਿਚ ਸਿਰਫ਼ 152 ਦੌੜਾਂ ਹੀ ਬਣਾ ਸਕੀ | ਟੀਮ ਨਾਨਕਸਰ ਦੇਵੀ ਵਾਲਾ ਨੇ ਜੇਤੂ ਰਹਿ ਕੇ 41,000 ਦਾ ਪਹਿਲਾ ਇਨਾਮ ਪ੍ਰਾਪਤ ਕੀਤਾ | ਬਲਜੀਤ ਸਿੰਘ ਖੀਵਾ ਤੇ ਹਨੀ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਮੈਨ ਆਫ਼ ਦੀ ਸੀਰੀਜ਼ ਵਿਚ 5 ਖਿਡਾਰੀਆਂ ਨੂੰ 42 ਇੰਚ, 32 ਇੰਚ ਐਲ.ਈ.ਡੀ ਅਤੇ ਮਾਈਕ੍ਰੋਵੇਵ ਨਾਲ ਸਚਿਨ ਕਟਾਰੀਆ ਨਾਈਟ ਰਾਈਡਰ, ਗੁਰਪ੍ਰੀਤ ਗਿੱਲ ਐਸ.ਐਮ .ਡੀ ਸਕੂਲ, ਖੇਮ ਚੰਦ ਪਰਾਸ਼ਰ ਕਿਸਾਨ ਫ਼ਰੂਟ ਕੰਪਨੀ, ਕਪਲ ਕੈਲਾਸ਼ ਨਾਨਕਸਰ ਦੇਵੀ ਵਾਲਾ, ਸੁਖਚੈਨ ਦਿਓਲ ਢੀਮਾਂ ਵਾਲੀ 'ਮੈਨ ਆਫ਼ ਦੀ ਸੀਰੀਜ਼' ਬਣੇ | ਆਏ ਹੋਏ ਮਹਿਮਾਨਾਂ ਨਾਲ ਪਰਮਜੀਤ ਸਿੰਘ ਸਰਾਂ, ਗੁਰਪ੍ਰੀਤ ਸਿੰਘ ਫ਼ਰੀਦਕੋਟ, ਹਰਮਨ ਦਿਓਲ ਵੀ ਹਾਜ਼ਰ ਸਨ | ਇਸ ਮੌਕੇ ਅੰਪਾਇਰ ਦੀ ਡਿਊਟੀ ਮਨਜੋਤ ਸਿੰਘ, ਧੋਨੀ ਤਲਵੰਡੀ ਅਤੇ ਕਮੈਂਟਰੀ ਦੀ ਭੂਮਿਕਾ ਸਿੰਮੁ ਢਿੱਲੋਂ, ਧਰਮਾ ਕਲੇਰ, ਬਿੱਟੂ ਕੋਟਸੁਖੀਆ ਨੇ ਨਿਭਾਈ | ਸਕੋਰਰ ਤੇ ਮੈਚ ਲਾਈਵ ਦੀ ਡਿਊਟੀ ਪੰਕਜ ਮਹਿਰਾ ਅਤੇ ਵੰਸ਼ ਮਹਿਰਾ ਨੇ ਬਾਖ਼ੂਬੀ ਨਿਭਾਈ |
ਪਿਛਲੀ ਖ਼ਬਰ ਨਵੇਂ ਸਾਲ ਦਾ ਕੈਲੰਡਰ ਜਾਰੀ ਅਗਲੀ ਖ਼ਬਰ ਦਸਮੇਸ਼ ਸਕੂਲ ਹਰੀਨੌਂ 'ਚ ਐਨ.ਐਸ. ਐਸ. ਕੈਂਪ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।