03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵੈਦ ਗੁਰਮੇਲ ਸਿੰਘ ਮੇਲਾ ਰਾਮ ਦੀ ਯਾਦ 'ਚ ਲਗਾਇਆ ਮੁਫ਼ਤ ਆਯੁਰਵੈਦਿਕ ਕੈਂਪ

ਅਜੀਤ ਡੈਸਕ 01-01-2026
ਮੋਗਾ, 31 ਦਸੰਬਰ (ਗੁਰਤੇਜ ਸਿੰਘ ਬੱਬੀ)-ਅੱਜ ਸਥਾਨਕ ਸ਼ਹਿਰ ਦੇ ਜ਼ੀਰਾ ਰੋਡ ਨੇੜੇ ਦਾਣਾ ਮੰਡੀ ਸਥਿਤ ਨਵਜ ਆਯੁਰਵੈਦਿਕ ਹੈਲਥ ਕੇਅਰ ਦੇ ਸਥਾਨ ਤੇ ਪ੍ਰਸਿੱਧ ਵੈਦ ਸਵਰਗੀ ਗੁਰਮੇਲ ਸਿੰਘ ਮੇਲਾ ਰਾਮ ਵਾਸੀ ਡਗਰੂ ਦੀ ਯਾਦ ਵਿਚ ਮੁਫ਼ਤ ਵਿਸ਼ਾਲ ਆਯੁਰਵੈਦਿਕ ਕੈਂਪ ਲਗਾਇਆ ਗਿਆ ਜਿਸ 'ਚ ਪੰਜਾਬ ਭਰ ਤੋਂ ਪੁੱਜੇ ਵੈਦ ਡਾਕਟਰ ਜਿਨ੍ਹਾਂ ਵਿਚ ਵੈਦ ਕਮਲਜੀਤ ਸਿੰਘ ਪ੍ਰਧਾਨ ਮਾਲਵਾ ਆਯੁਰਵੈਦਿਕ ਐਸੋਸੀਏਸ਼ਨ, ਵੈਦ ਗੁਰਮੇਲ ਸਿੰਘ ਰਾਏਕੋਟ, ਡਾ. ਮਨਦੀਪ ਸਿੰਘ ਜਗਰਾਉਂ, ਵੈਦ ਪਰਮਜੀਤ ਸਿੰਘ ਕੱਟੂ, ਵੈਦ ਤੀਰਥ ਸਿੰਘ ਨਵਾਂ ਸ਼ਹਿਰ, ਵੈਦ ਹਰਬੰਸ ਸਿੰਘ ਨਵਾਂ ਸ਼ਹਿਰ, ਵੈਦ ਭਗਵਾਨ ਸਿੰਘ, ਵੈਦ ਜਸਪ੍ਰੀਤ ਸਿੰਘ ਜਗਰਾਉਂ, ਵੈਦ ਕੋਮਲਪ੍ਰੀਤ ਕੌਰ ਲੁਧਿਆਣਾ, ਵੈਦ ਜਸਵੀਰ ਸਿੰਘ ਮੋਗਾ, ਵੈਦ ਹਰਭਜਨ ਸਿੰਘ ਕੋਟ ਕਰੋੜ, ਵੈਦ ਜਸਵੀਰ ਸਿੰਘ ਬ੍ਰਹਮਪੁਰ, ਵੈਦ ਸੰਤੋਖ ਸਿੰਘ ਧੂੜਕੋਟ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ਆਏ ਹੋਏ ਮਰੀਜ਼ਾਂ ਦਾ ਚੈੱਕਅੱਪ ਕੀਤਾ ਤੇ ਨਾਲ ਹੀ ਆਯੁਰਵੈਦਿਕ ਦਵਾਈਆਂ ਵੀ ਮੁਫ਼ਤ ਵਿਚ ਦਿੱਤੀਆਂ ਗਈਆਂ | ਕੈਂਪ ਦੀ ਵਿਸ਼ੇਸ਼ਤਾ ਇਹ ਸੀ ਕਿ ਵੈਦਾਂ ਵਲੋਂ ਨਾੜੀ ਰਾਹੀਂ ਚੈੱਕ ਅੱਪ ਕੀਤਾ ਗਿਆ ਤੇ ਬਿਮਾਰੀ ਅਨੁਸਾਰ ਹੀ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਦੇ ਆਯੋਜਕ ਵੈਦ ਢਾਡੀ ਬੋਹੜ ਸਿੰਘ ਡਗਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਯੁਰਵੈਦਿਕ ਇਕ ਅੰਮਿ੍ਤ ਹੈ, ਇਸ ਨੂੰ ਅਪਨਾ ਕੇ ਜਿੱਥੇ ਬਿਨ੍ਹਾਂ ਕਿਸੇ ਸਾਈਡ ਇਫੈਕਟ ਦੇ ਬਿਮਾਰੀ ਦਾ ਇਲਾਜ ਕਰਵਾਇਆ ਜਾ ਸਕਦਾ ਹੈ, ਉੱਥੇ ਮਹਿੰਗੇ ਇਲਾਜ ਅਤੇ ਅਪ੍ਰੇਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਸਵਰਗੀ ਪ੍ਰਧਾਨ ਰੂਪ ਸਿੰਘ ਵਾਂਦਰ ਦੀ ਯਾਦ 'ਚ ਮੁਫ਼ਤ ਮੈਡੀਕਲ ਕੈਂਪ 'ਚ 600 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਅਧਿਆਪਕ ਜੋੜੇ ਦੇ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਐਸ. ਡੀ. ਐਮ. ਦਫ਼ਤਰ ਅੱਗੇ ਭੁੱਖ ਹੜਤਾਲ 'ਤੇ ਬੈਠਾਂਗਾ-ਰਾਜਵਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।