03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਾਬਕਾ ਸਰਪੰਚ ਮਾਲਵਿੰਦਰ ਸਿੰਘ ਕਾਲੀ ਦੀ ਮਾਤਾ ਮਨਜੀਤ ਕੌਰ ਦਾ ਦਿਹਾਂਤ

ਅਜੀਤ ਡੈਸਕ 01-01-2026
ਕੋਟ ਈਸੇ ਖਾਂ, 31 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਪਿੰਡ ਜਨੇਰ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਕਾਲੀ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਧਰਮ ਪਤਨੀ ਰੁਲਦਾ ਸਿੰਘ ਜੋ ਪ੍ਰਮਾਤਮਾ ਦੇ ਭਾਣੇ ਅਨੁਸਾਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦੀ ਮਿ੍ਤਕ ਦੇਹ ਦੀਆਂ ਪਿੰਡ ਦੇ ਸ਼ਮਸ਼ਾਨ ਘਾਟ 'ਚ ਅੰਤਿਮ ਰਸਮਾਂ ਨਿਭਾਉਣ ਸਮੇਂ ਨਾਮਵਰ ਸ਼ਖ਼ਸੀਅਤਾਂ, ਇਲਾਕਾ ਤੇ ਨਗਰ ਨਿਵਾਸੀ ਸ਼ਾਮਲ ਹੋਏ | ਇਸ ਮੌਕੇ ਮਾਤਾ ਮਨਜੀਤ ਕੌਰ ਦੀ ਮਿ੍ਤਕ ਦੇਹ ਦੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਤੇ ਸਾਕ-ਸਬੰਧੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਸਾਬਕਾ ਸਰਪੰਚ ਮਾਲਵਿੰਦਰ ਸਿੰਘ ਕਾਲੀ ਜਨੇਰ ਜੋ ਇਸ ਸਮੇਂ ਕੈਨੇਡਾ 'ਚ ਹਨ, ਉਨ੍ਹਾਂ ਦੇ ਭਰਾ ਤੇ ਪਰਿਵਾਰਕ ਮੈਂਬਰਾਂ ਨਾਲ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ | ਚਿਖਾ ਨੂੰ ਅਗਨੀ ਸਪੁੱਤਰ ਬੂਟਾ ਸਿੰਘ ਚੀਮਾ ਤੇ ਪੋਤਰੇ ਮਨਜੋਤ ਸਿੰਘ ਚੀਮਾ ਨੇ ਦਿਖਾਈ | ਅੰਤਿਮ ਰਸਮਾਂ ਸਮੇਂ ਬਾਬਾ ਮਹਿੰਦਰ ਸਿੰਘ ਜੀ ਮੁੱਖ ਸੇਵਾਦਾਰ ਜਨੇਰ ਟਕਸਾਲ, ਬਰਜਿੰਦਰ ਸਿੰਘ ਮੱਖਣ ਬਰਾੜ ਆਗੂ ਅਕਾਲੀ ਦਲ ਪੁਨਰ ਸੁਰਜੀਤ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸਰਪੰਚ ਜਗਜੀਵਨ ਸਿੰਘ ਗਿੱਲ ਪ੍ਰਧਾਨ ਫ਼ੱਕਰ ਬਾਬਾ ਦਾਮੂ ਸ਼ਾਹ ਪ੍ਰਬੰਧਕ ਕਮੇਟੀ, ਗੁਰਮੀਤ ਸਿੰਘ ਗਗੜਾ ਸਰਕਲ ਪ੍ਰਧਾਨ ਅਕਾਲੀ ਦਲ, ਜਸਵੀਰ ਸਿੰਘ ਸੀਰਾ ਖੋਸਾ ਸਰਕਲ ਪ੍ਰਧਾਨ ਆਦਿ ਲੋਕ ਸ਼ਾਮਲ ਹੋਏ | ਮਾਤਾ ਮਨਜੀਤ ਕੌਰ ਦੇ ਅੰਗੀਠੇ ਦੀ ਸੰਭਾਲ 2 ਜਨਵਰੀ ਦਿਨ ਸ਼ੁੱਕਰਵਾਰ ਸਵੇਰੇ ਠੀਕ 10 ਵਜੇ, ਚੀਮਾ ਪੱਤੀ ਸ਼ਮਸ਼ਾਨ ਘਾਟ, ਪਿੰਡ ਜਨੇਰ ਵਿਖੇ ਹੋਵੇਗੀ |
ਪਿਛਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਮੋਗਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।