26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਹਵਾਲਾ ਰੋਕਥਾਮ ਕਾਨੂੰਨ ਤਹਿਤ ਕੀਤੀ ਗਈ ਸੰਪਤੀ ਦੀ ਆਰਜ਼ੀ ਕੁਰਕੀ ਦੀ ਪੁਸ਼ਟੀ ਹੁਣ ਬਿਨਾਂ ਨਿਆਇਕ ਮੈਂਬਰ ਵਾਲੀ ਬੈਂਚ ਨਹੀਂ ਕਰ ਸਕਦੀ-ਸੁਪਰੀਮ ਕੋਰਟ

ਨਵੀਂ ਦਿੱਲੀ/26 ਨਵੰਬਰ (ਉਪਮਾ ਡਾਗਾ ਪਾਰਥ)- ਸੁਪਰੀਮ ਕੋਰਟ ਨੇ ਈ. ਡੀ.

ਅਜੀਤ ਡੈਸਕ 27-11-2026
ਨਵੀਂ ਦਿੱਲੀ/26 ਨਵੰਬਰ (ਉਪਮਾ ਡਾਗਾ ਪਾਰਥ)- ਸੁਪਰੀਮ ਕੋਰਟ ਨੇ ਈ.ਡੀ. ਵਲੋਂ ਸੰਪਤੀ ਦੀ ਕੁਰਕੀ ’ਤੇ ਵੱਡਾ ਫ਼ੈਸਲਾ ਦਿੰਦਿਆਂ ਕਿਹਾ ਕਿ ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਦੇ ਲੈਣ-ਦੇਣ ਦੀ ਰੋਕਥਾਮ ਬਾਰੇ ਕਾਨੂੰਨ (ਪੀ.ਐਮ.ਐਲ.ਏ) ਤਹਿਤ ਕੀਤੀ ਗਈ ਸੰਪਤੀ ਦੀ ਆਰਜ਼ੀ ਕੁਰਕੀ ਦੀ ਪੁਸ਼ਟੀ ਹੁਣ ਬਿਨਾਂ ਨਿਆਇਕ ਮੈਂਬਰ ਵਾਲੀ ਬੈਂਚ ਨਹੀਂ ਕਰ ਸਕੇਗੀ। ਸੁਣਵਾਈ ਅਤੇ ਅੰਤਿਮ ਫ਼ੈਸਲਾ ਦੇਣ ਵਾਲੀ ਬੈਂਚ ’ਚ ਨਿਆਇਕ ਮੈਂਬਰ ਹੋਣਾ ਲਾਜ਼ਮੀ ਹੈ। ਚੀਫ਼ ਜਸਟਿਸ ਸੂਰਿਆਕਾਂਤ ਜਸਟਿਸ ਜਾਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਇਕ ਮੈਂਬਰੀ ਬੈਂਚ ਵੀ ਮਾਮਲਿਆਂ ਦੀ ਸੁਣਵਾਈ ਕਰ ਸਕਦੀ ਹੈ ਪਰ ਉਨ੍ਹਾਂ ਦਾ ਮੈਂਬਰ ਨਿਆਇਕ ਮੈਂਬਰ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਈ.ਡੀ. ਵਲੋਂ ਸੰਪਤੀ ਕੁਰਕ ਕੀਤੇ ਜਾਣ ਤੋਂ ਬਾਅਦ ਨਿਰਣਾਇਕ ਅਥਾਰਿਟੀ ਦਾ ਫ਼ੈਸਲਾ ਸੰਬੰਧਿਤ ਵਿਅਕਤੀ ਦੇ ਨਾਗਰਿਕ ਅਤੇ ਸੰਵਿਧਾਨਿਕ ਅਧਿਕਾਰਾਂ ’ਤੇ ਗੰਭੀਰ ਅਸਰ ਪਾਉਂਦਾ ਹੈ ਅਤੇ ਨਿਰਪੱਖ ਤੇ ਕਾਨੂੰਨ ਦੇ ਮੁਤਾਬਿਕ ਫ਼ੈਸਲਾ ਲੈਣ ਲਈ ਨਿਆਇਕ ਸਮਝ ਅਤੇ ਸਿਖਲਾਈ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਇਹ ਦਲੀਲ ਵੀ ਖਾਰਜ ਕਰ ਦਿੱਤੀ ਕਿ ਫ਼ੈਸਲਾ ਅਥਾਰਿਟੀ ਦਾ ਚੇਅਰਪਰਸਨ ਲਾਜ਼ਮੀ ਤੌਰ ’ਤੇ ਨਿਆਇਕ ਮੈਂਬਰ ਹੋਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਕਾਨੂੰਨ ਦੀ ਮੌਜੂਦਾ ਵਿਵਸਥਾ ਤਹਿਤ ਅਜਿਹੀ ਸ਼ਰਤ ਨਹੀਂ ਲਾਈ ਜਾ ਸਕਦੀ। ਜ਼ਿਕਰਯੋਗ ਹੈ ਕਿ ਸੀਨੀਅਰ ਐਡਵੋਕੇਟ ਜੋਹੇਬ ਹੁਸੈਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਕ ਸਾਲ ’ਚ ਤਕਰੀਬਨ 400 ਸੰਪਤੀਆਂ ਦੀ ਕੁਰਕੀ ਹੋਈ ਹੈ। ਜਿਸ ’ਤੇ ਸੁਪਰੀਮ ਕੋਰਟ ਨੇ ਸਵਾਲ ਉਠਾਇਆ ਸੀ ਕਿ ਆਖਰ ਇਕ ਅਧਿਕਾਰੀ ਇੰਨੀ ਵੱਡੀ ਗਿਣਤੀ ’ਚ ਸੰਪਤੀ ਕੁਰਕੀ ਦੇ ਮਾਮਲਿਆਂ ਦਾ ਫ਼ੈਸਲਾ ਕਿਵੇਂ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਇਕ ਕਾਨੂੰਨੀ ਮਸਲੇ ’ਤੇ 15 ਸਤੰਬਰ ਨੂੰ ਫ਼ੈਸਲਾ ਰਾਖਵਾਂ ਰੱਖਿਆ ਸੀ।
ਪਿਛਲੀ ਖ਼ਬਰ ਅਸਹਿਮਤੀ ਸੰਵਿਧਾਨਕ ਲੋਕਤੰਤਰ ਦੀ ਕਮਜ਼ੋਰੀ ਨਹੀਂ ਹੈ-ਚੀਫ਼ ਜਸਟਿਸ ਅਗਲੀ ਖ਼ਬਰ ਸਿਆਸੀ ਰੈਲੀ ਲਈ ਸਰਕਾਰੀ ਬੱਸਾਂ ਦੀ ਵਰਤੋਂ ’ਤੇ ਰੋਕ ਲਗਾਉਣ ਤੋਂ ਹਾਈ ਕੋਰਟ ਦਾ ਫ਼ਿਲਹਾਲ ਇਨਕਾਰ ਮੋਗਾ ’ਚ ‘ਆਪ’ ਦੀ ‘ਪੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।