23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪੰਜਾਬੀ ’ਵਰਸਿਟੀ ਦੀ ਖੋਜਾਰਥੀ ਡਾ. ਅਕਸ਼ਪ੍ਰੀਤ ਕੌਰ ਨੇ ‘9ਵਾਂ ਬ੍ਰਿਕਸ ਯੰਗ ਇਨੋਵੇਟਰ ਪ੍ਰਾਈਜ਼ 2026’ ਜਿੱਤਿਆ

ਪਟਿਆਲਾ, 23 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਡਾ. ਅਕਸ਼ਪ੍ਰੀਤ ਕੌਰ ਨੇ ‘9ਵਾਂ ਬ੍ਰਿਕਸ ਯੰਗ ਇਨੋਵੇਟਰ ਪ੍ਰਾਈਜ਼ 2026’ ਜਿੱਤ ਕੇ ਯੂਨੀਵਰਸਿਟੀ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਅਜੀਤ ਡੈਸਕ 24-11-2026
ਪਟਿਆਲਾ, 23 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਡਾ. ਅਕਸ਼ਪ੍ਰੀਤ ਕੌਰ ਨੇ ‘9ਵਾਂ ਬ੍ਰਿਕਸ ਯੰਗ ਇਨੋਵੇਟਰ ਪ੍ਰਾਈਜ਼ 2026’ ਜਿੱਤ ਕੇ ਯੂਨੀਵਰਸਿਟੀ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਪੋਸਟ-ਡਾਕਟੋਰਲ ਫੈਲੋ ਡਾ. ਅਕਸ਼ਪ੍ਰੀਤ ਯੂਨੀਵਰਸਿਟੀ ਦੇ ਇਲੈਕਟਰੌਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਿਖੇ ਪ੍ਰੋ. ਸੋਨੀਆ ਗੋਇਲ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੀ ਹੈ। ਇਹ ਮੁਕਾਬਲਾ ਨੈਸ਼ਨਲ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼, ਬੈਂਗਲੁਰੂ ਵਿਖੇ ‘ਬ੍ਰਿਕਸ ਯੰਗ ਸਾਇੰਟਿਸਟ ਫੋਰਮ ਅਤੇ ਯੰਗ ਇਨੋਵੇਟਰ ਪ੍ਰਾਈਜ਼’ ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ, ਜਿਸ ਵਿਚ ਭਾਰਤ, ਰੂਸ, ਬ੍ਰਾਜ਼ੀਲ, ਚੀਨ, ਯੂ.ਏ.ਈ. ਅਤੇ ਈਰਾਨ ਦੇ ਨੌਜਵਾਨ ਖੋਜਕਾਰਾਂ ਅਤੇ ਨਵੀਨਤਾਕਾਰਾਂ ਨੇ ਹਿੱਸਾ ਲਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਪੰਜਾਬੀ ਯੂਨੀਵਰਸਿਟੀ ਦੇ ਉੱਚ-ਪੱਧਰੀ ਖੋਜ ਵਾਤਾਵਰਣ ਅਤੇ ਅਕਾਦਮਿਕ ਉੱਤਮਤਾ ਦਾ ਪ੍ਰਮਾਣ ਹੈ। ਪ੍ਰੋ. ਸੋਨੀਆ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਪੁਰਸਕਾਰ ਜੇਤੂ ਕਾਰਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਡਾ. ਗੌਰਵ ਸਪਰਾ (ਐਸੋਸੀਏਟ ਪ੍ਰੋਫੈਸਰ, ਈ.ਈ.ਈ., ਯੂ. ਆਈ. ਈ. ਟੀ.) ਅਤੇ ਡਾ. ਅੰਕੁਰ ਗੁਪਤਾ (ਕਾਰਡੀਓਲੋਜਿਸਟ, ਪੀ. ਜੀ. ਆਈ. ਐਮ. ਈ. ਆਰ., ਚੰਡੀਗੜ੍ਹ) ਦੀ ਅਗਵਾਈ ਹੇਠ ਕੀਤੀ ਗਈ ਉਨ੍ਹਾਂ ਦੀ ਪੀ-ਐੱਚ.ਡੀ. ਖੋਜ ਤੋਂ ਸ਼ੁਰੂ ਹੋਇਆ ਸੀ। ਡੀਨ ਖੋਜ ਡਾ. ਰਿਤੂ ਲਹਿਲ, ਸਹਾਇਕ ਡੀਨ ਖੋਜ ਡਾ. ਮਿੰਨੀ ਸਿੰਘ ਅਤੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਨੇ ਵੀ ਡਾ. ਡਾ. ਅਕਸ਼ਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।
ਪਿਛਲੀ ਖ਼ਬਰ ਰਾਜਨੀਤਿਕ ਪਾਰਟੀਆਂ ਦੀਆਂ ਸਿਆਸੀ ਯਾਤਰਾਵਾਂ ਬਣੀਆਂ ਪ੍ਰਚਾਰ ਦਾ ਮੁੱਖ ਸਾਧਨ ਅਗਲੀ ਖ਼ਬਰ ਪ੍ਰਕਾਸ਼ ਪੁਰਬ ’ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ ਸਰਕਾਰ-ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।