ਕਰਾਚੀ ਤੋਂ ਦੁਬਈ ਰਾਹੀਂ ਦਿੱਲੀ ਪੁੱਜੇ 10 ਪਾਕਿਸਤਾਨੀ ਸਿੱਖ ਅਟਾਰੀ ਸਰਹੱਦ ਰਸਤੇ ਵਤਨ ਪਰਤੇ ਪਾਕਿ ਦੇ ਰੇਂਜਰਾਂ ਨੇ ਗੁਰਦੁਆਰਾ ਸਾਹਿਬ ਦੀ ਨਹੀਂ ਲਈ ਪਾਲਕੀ
ਅਟਾਰੀ ਸਰਹੱਦ (ਅੰਮ੍ਰਿਤਸਰ), 4 ਨਵੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਸਤੇ ਦੋਵੇਂ ਦੇਸ਼ਾਂ ਦੇ ਅਤੇ ਵਿਦੇਸ਼ਾਂ ਦੇ ਨਾਗਰਿਕਾਂ ਲਈ ਇਹ ਰਸਤਾ ਬੰਦ ਹੋਣ ਦੇ ਕਾਰਨ ਪਾਕਿਸਤਾਨ ਤੋਂ ਵਾਇਆ ਕਰਾਚੀ, ਦੁਬਈ ਰਾਹੀਂ ਦਿੱਲੀ ਭਾਰਤ ਪੁੱਜੇ ਦਸ ਪਾਕਿਸਤਾਨੀ ਸਿੱਖ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਆਪਣੇ ਵਤਨ ਪਾਕਿਸਤਾਨ ਪਰਤ ਗਏ ਹਨ। ਸਿੱਖ ਜਥੇ ਦੀ ਅਗਵਾਈ ਕਰ ਰਹੇ ਸ਼ਮਸ਼ੇਰ ਸਿੰਘ ਨੇ ਆਪਣੇ ਵਤਨ ਜਾਂਦਿਆਂ ਦੱਸਿਆ ਕਿ ਪਾਕਿਸਤਾਨ ਦੇ ਸ਼ਹਿਰ ਕਸ਼ਮੋਰ ਜ਼ਿਲ੍ਹਾ ਸਿੰਧ ਦੇ ਰਹਿਣ ਵਾਲੇ 10 ਪਾਕਿਸਤਾਨੀ ਸਿੱਖ ਜਿਨ੍ਹਾਂ ਵਿਚ ਚਾਰ ਔਰਤਾਂ ਤੇ ਛੇ ਮਰਦ ਸ਼ਾਮਿਲ ਹਨ, ਉਹ ਡੇਢ ਮਹੀਨੇ ਪਹਿਲਾਂ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਇਸਲਾਮਾਬਾਦ ਤੋਂ ਭਾਰਤ ਦਾ ਵੀਜ਼ਾ ਲੈ ਕੇ ਹਵਾਈ ਜਹਾਜ਼ ਰਾਹੀਂ ਕਰਾਚੀ ਤੋਂ ਦੁਬਈ ਅਤੇ ਦੁਬਈ ਤੋਂ ਦਿੱਲੀ ਪੁੱਜੇ ਸਨ ਜਿੱਥੇ ਉਨ੍ਹਾਂ ਵਲੋਂ ਇੰਦੌਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ, ਸ੍ਰੀ ਸੀਸਗੰਜ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਵਤਨ ਪਰਤ ਰਹੇ ਹਨ।
ਅਟਾਰੀ ਸਰਹੱਦ (ਅੰਮ੍ਰਿਤਸਰ), 4 ਨਵੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਸਤੇ ਦੋਵੇਂ ਦੇਸ਼ਾਂ ਦੇ ਅਤੇ ਵਿਦੇਸ਼ਾਂ ਦੇ ਨਾਗਰਿਕਾਂ ਲਈ ਇਹ ਰਸਤਾ ਬੰਦ ਹੋਣ ਦੇ ਕਾਰਨ ਪਾਕਿਸਤਾਨ ਤੋਂ ਵਾਇਆ ਕਰਾਚੀ, ਦੁਬਈ ਰਾਹੀਂ ਦਿੱਲੀ ਭਾਰਤ ਪੁੱਜੇ ਦਸ ਪਾਕਿਸਤਾਨੀ ਸਿੱਖ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਆਪਣੇ ਵਤਨ ਪਾਕਿਸਤਾਨ ਪਰਤ ਗਏ ਹਨ। ਸਿੱਖ ਜਥੇ ਦੀ ਅਗਵਾਈ ਕਰ ਰਹੇ ਸ਼ਮਸ਼ੇਰ ਸਿੰਘ ਨੇ ਆਪਣੇ ਵਤਨ ਜਾਂਦਿਆਂ ਦੱਸਿਆ ਕਿ ਪਾਕਿਸਤਾਨ ਦੇ ਸ਼ਹਿਰ ਕਸ਼ਮੋਰ ਜ਼ਿਲ੍ਹਾ ਸਿੰਧ ਦੇ ਰਹਿਣ ਵਾਲੇ 10 ਪਾਕਿਸਤਾਨੀ ਸਿੱਖ ਜਿਨ੍ਹਾਂ ਵਿਚ ਚਾਰ ਔਰਤਾਂ ਤੇ ਛੇ ਮਰਦ ਸ਼ਾਮਿਲ ਹਨ, ਉਹ ਡੇਢ ਮਹੀਨੇ ਪਹਿਲਾਂ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਇਸਲਾਮਾਬਾਦ ਤੋਂ ਭਾਰਤ ਦਾ ਵੀਜ਼ਾ ਲੈ ਕੇ ਹਵਾਈ ਜਹਾਜ਼ ਰਾਹੀਂ ਕਰਾਚੀ ਤੋਂ ਦੁਬਈ ਅਤੇ ਦੁਬਈ ਤੋਂ ਦਿੱਲੀ ਪੁੱਜੇ ਸਨ ਜਿੱਥੇ ਉਨ੍ਹਾਂ ਵਲੋਂ ਇੰਦੌਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ, ਸ੍ਰੀ ਸੀਸਗੰਜ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਵਤਨ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਵਲੋਂ ਹਵਾਈ ਜਹਾਜ਼ ਰਸਤੇ ਵਾਪਸ ਜਾਣ ਦੀ ਬਜਾਏ ਅਟਾਰੀ ਸਰਹੱਦ ਰਸਤੇ ਆਪਣੇ ਵਤਨ ਜਾਣ ਲਈ ਦਿੱਤੀ ਗਈ ਦਰਖਾਸਤ ਨੂੰ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਅਟਾਰੀ ਸਰਹੱਦ ਰਸਤੇ ਵਤਨ ਜਾਣ ਲਈ ਆਗਿਆ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੋਰ ਸਿੰਧ ਵਿਖੇ ਬਣਾਏ ਜਾ ਰਹੇ ਨਵੇਂ ਗੁਰਦੁਆਰਾ ਸਾਹਿਬ ਲਈ ਉਨ੍ਹਾਂ ਵਲੋਂ ਇਕ ਪਾਲਕੀ ਸਾਹਿਬ ਤਿਆਰ ਕਰਵਾਈ ਗਈ ਸੀ ਜੋ ਕਿ ਭਾਰਤ ਦੀ ਅਟਾਰੀ ਸਰਹੱਦ ’ਤੇ ਸਥਿਤ ਡਿਊਟੀ ’ਤੇ ਤਾਇਨਾਤ ਕਸਟਮ, ਇਮੀਗ੍ਰੇਸ਼ਨ, ਬੀ. ਐੱਸ. ਐੱਫ. ਤੇ ਐੱਲ. ਪੀ. ਆਈ. ਏ. ਵਲੋਂ ਉਨ੍ਹਾਂ ਨਾਲ ਲੈ ਕੇ ਜਾਣ ਲਈ ਇਜਾਜ਼ਤ ਦਿੱਤੀ ਗਈ ਮਗਰ ਪਾਕਿਸਤਾਨ ਵਾਲੇ ਪਾਸੇ ਰੇਂਜਰਾਂ ਤੇ ਪਾਕਿਸਤਾਨ ਕਸਟਮ ਵਲੋਂ ਇਹ ਪਾਲਕੀ ਨਹੀਂ ਲਈ ਗਈ ਜਿਸ ਲਈ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹ ਇਹ ਪਾਲਕੀ ਹੁਣ ਭਾਰਤ ਵਿਖੇ ਹੀ ਛੱਡ ਕੇ ਜਾ ਰਹੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਕਸ਼ਮੋਰ ਸਿੰਧ ਵਿਖੇ ਬਣਾਏ ਜਾ ਰਹੇ ਗੁਰਦੁਆਰਾ ਸਾਹਿਬ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਸ਼ੇਸ਼ ਸ੍ਰੀ ਚੰਦੋਆ ਸਾਹਿਬ ਦੋ ਨਗ ਤੇ ਹੋਰ ਬਸਤਰ ਗੁਰੂ ਸਾਹਿਬ ਜੀ ਦੇ ਭੇਟਾ ਰਹਿਤ ਦੇ ਕੇ ਪਾਕਿਸਤਾਨੀ ਸਿੱਖਾਂ ਦਾ ਮਾਣ ਵਧਾਇਆ ਹੈ।