21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਾਨਸਾ ਦੇ ਸ਼ਿਵਮ ਗੋਇਲ ਨੇ ਹਰਿਆਣਾ ਸਹਾਇਕ ਜ਼ਿਲ੍ਹਾ ਅਟਾਰਨੀ ਪ੍ਰੀਖਿਆ ’ਚੋਂ ਮਾਰਿਆ ਮਾਅਰਕਾ

ਮਾਨਸਾ, 20 ਅਕਤੂਬਰ (ਰਾਵਿੰਦਰ ਸਿੰਘ ਰਵੀ)- ਮਾਨਸਾ ਦੇ ਸ਼ਿਵਮ ਗੋਇਲ ਨੇ ਹਰਿਆਣਾ ਪਬਲਿਕ ਸਰਵਿਸਿਜ਼ ਕਮਿਸ਼ਨ ਵਲੋਂ ਲਈ ਗਈ ਸਹਾਇਕ ਜ਼ਿਲ੍ਹਾ ਅਟਾਰਨੀ ਪ੍ਰੀਖਿਆ ਪਾਸ ਕਰ ਕੇ ਉਸ ਨੇ ਸੂਬੇ ਭਰ ’ਚੋਂ 49ਵਾਂ ਸਥਾਨ ਹਾਸਲ ਕੀਤਾ ਹੈ । ਦੱਸ ਦੇਈਏ ਕਿ ਸ਼ਿਵਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 5 ਸਾਲਾ ਲਾਅ ਦੀ ਡਿਗਰੀ ਹਾਸਲ ਕੀਤੀ ਹੈ ਤੇ ਉਹ ਇਸ ਪ੍ਰੀਖਿਆ ਲਈ ਪਿਛਲੇ 3 ਸਾਲਾਂ ਤੋਂ ਤਿਆਰੀ ਕਰ ਰਿਹਾ ਸੀ।

ਅਜੀਤ ਡੈਸਕ 21-10-2026
ਮਾਨਸਾ, 20 ਅਕਤੂਬਰ (ਰਾਵਿੰਦਰ ਸਿੰਘ ਰਵੀ)- ਮਾਨਸਾ ਦੇ ਸ਼ਿਵਮ ਗੋਇਲ ਨੇ ਹਰਿਆਣਾ ਪਬਲਿਕ ਸਰਵਿਸਿਜ਼ ਕਮਿਸ਼ਨ ਵਲੋਂ ਲਈ ਗਈ ਸਹਾਇਕ ਜ਼ਿਲ੍ਹਾ ਅਟਾਰਨੀ ਪ੍ਰੀਖਿਆ ਪਾਸ ਕਰ ਕੇ ਉਸ ਨੇ ਸੂਬੇ ਭਰ ’ਚੋਂ 49ਵਾਂ ਸਥਾਨ ਹਾਸਲ ਕੀਤਾ ਹੈ । ਦੱਸ ਦੇਈਏ ਕਿ ਸ਼ਿਵਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 5 ਸਾਲਾ ਲਾਅ ਦੀ ਡਿਗਰੀ ਹਾਸਲ ਕੀਤੀ ਹੈ ਤੇ ਉਹ ਇਸ ਪ੍ਰੀਖਿਆ ਲਈ ਪਿਛਲੇ 3 ਸਾਲਾਂ ਤੋਂ ਤਿਆਰੀ ਕਰ ਰਿਹਾ ਸੀ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਸਖ਼ਤ ਮਿਹਨਤ ਨਾਲ ਇਹ ਪ੍ਰਾਪਤੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਦੇ ਸਹਿਯੋਗ ਕਰਕੇ ਇਹ ਮੁਕਾਮ ਹਾਸਲ ਹੋਇਆ ਹੈ । ਉਸ ਦੇ ਪਿਤਾ ਨਵਲ ਕੁਮਾਰ ਗੋਇਲ ਤੇ ਮਾਤਾ ਸਾਕਸ਼ੀ ਗੋਇਲ ਨੇ ਪੁੱਤਰ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਵੀ ਦਿੱਲੀ ਯੂਨੀਵਰਸਿਟੀ ਵਿਖੇ ਪੜ੍ਹਾਈ ਕਰ ਰਹੀ ਹੈ। ਦੱਸਣਯੋਗ ਹੈ ਕਿ ਨਵਲ ਕੁਮਾਰ ਖ਼ੁਦ ਐਡਵੋਕੇਟ ਹਨ ਤੇ ਉਹ ਬਾਰ ਐਸੋਸੀਏਸ਼ਨ ਮਾਨਸਾ ਦੇ ਸਾਬਕਾ ਪ੍ਰਧਾਨ ਹਨ। ਅਗਰਵਾਲ ਸਭਾ ਵਲੋਂ ਸ਼ਿਵਮ ਗੋਇਲ ਨੂੰ ਘਰ ਜਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਸ਼ੋਕ ਕੁਮਾਰ ਗਰਗ, ਵਿਸ਼ਾਲ ਜੈਨ ਗੋਲਡੀ, ਦਰਸ਼ਨ ਕੁਮਾਰ, ਅਨਮੋਲ ਗੋਇਲ, ਕੌਂਸਲਰ ਵਿਨੋਦ ਭੰਮਾ, ਸੰਜੀਵ ਕੁਮਾਰ ਪਿੰਕਾ, ਤੀਰਥ ਮਿੱਤਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੂਬੇ ਦੇ ਦਵਾਈ ਕਾਰੋਬਾਰੀਆਂ ਵਲੋਂ ਨਸ਼ੇ ਖ਼ਿਲਾਫ਼ ਸਰਕਾਰ ਨੂੰ ਪੂਰਨ ਸਹਿਯੋਗ ਦਾ ਐਲਾਨ ਅਗਲੀ ਖ਼ਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।