19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਝੋਟਾ ਹੱਤਿਆ ਕਾਂਡ- ਅਸਲ ਸੱਚ ਸਾਹਮਣੇ ਲਿਆਉਣ ਲਈ ਸੀ.ਬੀ.ਆਈ. ਜਾਂਚ ਜ਼ਰੂਰੀ-ਅਰੁਣ ਸ਼ੋਰੀ

ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਨੇਹਾ ਸ਼ੋਰੀ ਦੀ ਮਾਤਾ ਅਰੁਣ ਸ਼ੋਰੀ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਤਿੰਨਕੋਨੀ ਮਾਨਸਾ ਵਿਖੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀ. ਬੀ.

ਧਰਨੇ ਨੂੰ ਸੰਬੋਧਨ ਕਰਦੇ ਹੋਏ ਅਰੁਣ ਸ਼ੋਰੀ। ਅਜੀਤ ਤਸਵੀਰ 19-10-2026
ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਨੇਹਾ ਸ਼ੋਰੀ ਦੀ ਮਾਤਾ ਅਰੁਣ ਸ਼ੋਰੀ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਤਿੰਨਕੋਨੀ ਮਾਨਸਾ ਵਿਖੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੇ ਪਰਵਿੰਦਰ ਸਿੰਘ ਝੋਟੇ ਨੂੰ ਉਸ ਦੀ ਸ਼ੇਰਨੀ ਧੀ ਨੇਹਾ ਦੀ ਤਰ੍ਹਾਂ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ, ਜੋ ਸਿਸਟਮ ’ਤੇ ਸਵਾਲ ਖੜ੍ਹੇ ਕਰਦਾ ਹੈ। ਅਰੁਣ ਸ਼ੋਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਧੀਆਂ-ਪੁੱਤਾਂ ਦੀਆਂ ਲਾਸ਼ਾਂ ਨੂੰ ਮਾਪਿਆਂ ਨੂੰ ਮੋਢਿਆਂ ’ਤੇ ਚੁੱਕਣਾ ਪੈ ਜਾਵੇ ਤਾਂ ਇਸ ਤੋਂ ਵੱਡਾ ਕੋਈ ਦੁੱਖ ਨਹੀਂ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਾਂਝੇ ਰੂਪ ’ਚ ਲੜ ਕੇ ਹੀ ਜਿੱਤ ਪਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਡਾ. ਨੇਹਾ ਸ਼ੋਰੀ ਦੀ 29 ਮਾਰਚ 2019 ਨੂੰ ਖਰੜ ਸਥਿਤ ਉਸ ਦੇ ਦਫ਼ਤਰ ’ਚ ਨਸ਼ਾ ਤਸਕਰ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੇ ਡਰੱਗ ਇੰਸਪੈਕਟਰ ਵਜੋਂ ਨਸ਼ੀਲੀਆਂ ਦਵਾਈਆਂ ਦੀ ਗ਼ੈਰ ਕਾਨੂੰਨੀ ਵਿੱਕਰੀ ਖ਼ਿਲਾਫ਼ ਕਾਰਵਾਈ ਕੀਤੀ ਸੀ।
ਪਿਛਲੀ ਖ਼ਬਰ ਹਿੰਦ-ਪਾਕਿ ਸਰਹੱਦ ਅੰਦਰ ਡਰੋਨ ਰਾਹੀਂ ਝੋਨੇ ਦੇ ਖੇਤਾਂ ’ਚ ਸੁੱਟੀ 10 ਕਿਲੋ ਹੈਰੋਇਨ ਪੁਲਿਸ ਤੇ ਬੀ.ਐੱਸ.ਐਫ. ਨੇ ਸਾਂਝੇ... ਅਗਲੀ ਖ਼ਬਰ ਮੁੱਖ ਮੰਤਰੀ ਨਿਵਾਸ ਬਾਹਰ ਬੇਰੁਜ਼ਗਾਰਾਂ ਦੀਆਂ ਪੁਲਿਸ ਨਾਲ ਜ਼ਬਰਦਸਤ ਝੜਪਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।