17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਲਾਹੌਰ ’ਚ ਸਥਾਪਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਕਰਵਾਈ ਜਾ ਰਹੀ ਉਸਾਰੀ ਭਾਰਤੀ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਤੋਂ ਕੀਤੇ ਜਾ ਸਕਦੇ ਦਰਸ਼ਨ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)- ਅੰਮ੍ਰਿਤਸਰ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਤੋਂ ਲਗਭਗ ਡੇਢ ਜਾਂ ਦੋ ਕਿੱਲੋਮੀਟਰ ਦੂਰ ਸਰਹੱਦ ਪਾਰ ਪਾਕਿਸਤਾਨ ਵਾਲੇ ਪਾਸੇ ਲਾਹੌਰ ਦੇ ਸਰਹੱਦੀ ਪਿੰਡ ਪਢਾਣਾ ’ਚ ਮੌਜੂਦ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਉਸਾਰੀ ਕਰਵਾਈ ਜਾ ਰਹੀ ਹੈ। ਲਹਿੰਦੇ ਪੰਜਾਬ ਦੇ ਮਨੁੱਖੀ ਅਧਿਕਾਰ ਤੇ ਘੱਟ-ਗਿਣਤੀ ਮਾਮਲੇ ਵਿਭਾਗ ਅਤੇ ਪੰਜਾਬ ਵਾਲਡ ਸਿਟੀਜ਼ ਐਂਡ ਹੈਰੀਟੇਜ ਏਰੀਆਜ਼ ਅਥਾਰਿਟੀ ਵਲੋਂ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ’ਚ ਸਹਿਯੋਗ ਕੀਤਾ ਜਾ ਰਿਹਾ ਹੈ।

ਪਿੰਡ ਪਢਾਣਾ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਚਲ ਰਹੀ ਉਸਾਰੀ ਦੇ ਦ੍ਰਿਸ਼। ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ 17-10-2026
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)- ਅੰਮ੍ਰਿਤਸਰ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਤੋਂ ਲਗਭਗ ਡੇਢ ਜਾਂ ਦੋ ਕਿੱਲੋਮੀਟਰ ਦੂਰ ਸਰਹੱਦ ਪਾਰ ਪਾਕਿਸਤਾਨ ਵਾਲੇ ਪਾਸੇ ਲਾਹੌਰ ਦੇ ਸਰਹੱਦੀ ਪਿੰਡ ਪਢਾਣਾ ’ਚ ਮੌਜੂਦ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਉਸਾਰੀ ਕਰਵਾਈ ਜਾ ਰਹੀ ਹੈ। ਲਹਿੰਦੇ ਪੰਜਾਬ ਦੇ ਮਨੁੱਖੀ ਅਧਿਕਾਰ ਤੇ ਘੱਟ-ਗਿਣਤੀ ਮਾਮਲੇ ਵਿਭਾਗ ਅਤੇ ਪੰਜਾਬ ਵਾਲਡ ਸਿਟੀਜ਼ ਐਂਡ ਹੈਰੀਟੇਜ ਏਰੀਆਜ਼ ਅਥਾਰਿਟੀ ਵਲੋਂ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ’ਚ ਸਹਿਯੋਗ ਕੀਤਾ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਯਾਦਗਾਰ ਦੇ ਸਥਾਨ ’ਤੇ ਗੁਰੂ ਸਾਹਿਬ ਨੇ ਲਾਹੌਰ ਵਲੋਂ ਅੰਮ੍ਰਿਤਸਰ ਆਉਂਦੇ ਹੋਏ ਆਪਣੇ ਪਵਿੱਤਰ ਚਰਨ ਪਾਏ ਸਨ। ਇੱਥੇ ਹੀ ਇਸ ਇਲਾਕੇ ਦੇ ਜ਼ਿਮੀਂਦਾਰ ਜਲ੍ਹਣ ਜੱਟ ਨਾਲ ਗੁਰੂ ਜੀ ਦੀ ਵਿਚਾਰ ਚਰਚਾ ਹੋਈ ਸੀ।
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵੱਡੇ ਖ਼ੁਲਾਸੇ ਅਗਲੀ ਖ਼ਬਰ ਰਾਜਨਾਥ ਸਿੰਘ ਦੇ ਬਿਆਨ ’ਤੇ ਭੜਕਿਆ ਪਾਕਿ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।