ਪਾਕਿ ’ਚ ਵਿਰੋਧੀ ਧਿਰ ਦੇ ਭਾਰੀ ਵਿਰੋਧ ਦੇ ਬਾਵਜੂਦ ਸੰਸਦ ਵਲੋਂ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਤੇ ਰਾਜਪਾਲ ਰਾਜ ਨੂੰ ਪ੍ਰਵਾਨਗੀ
ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੀ ਸੰਸਦ ਦੇ ਸਾਂਝੇ ਇਜਲਾਸ ਨੇ ਭਾਰੀ ਹੰਗਾਮੇ ਤੇ ਵਿਰੋਧ ਦੇ ਬਾਵਜੂਦ ਖ਼ੈਬਰ ਪਖਤੂਨਖਵਾ ਸੂਬੇ ਵਿਚ ਐਮਰਜੈਂਸੀ ਅਤੇ ਰਾਜਪਾਲ ਰਾਜ ਲਾਗੂ ਕਰਨ ਦੇ ਮਤੇ ਬਹੁਮਤ ਨਾਲ ਪਾਸ ਕਰ ਦਿੱਤੇ । ਮਤਿਆਂ ਦੇ ਹੱਕ ਵਿਚ 214 ਤੇ ਵਿਰੋਧ ਵਿਚ 56 ਵੋਟਾਂ ਪਈਆਂ ।
ਅਜੀਤ ਡੈਸਕ
16-10-2026