ਰਾਜਾ ਵੜਿੰਗ ਦੀ ਵਧਦੀ ਮਹੱਤਤਾ ਤੋਂ ਵਿਰੋਧੀ ਧੜੇ ’ਚ ਬੇਚੈਨੀ
ਚੰਡੀਗੜ੍ਹ, 15 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਹੋਣ ਮਗਰੋਂ ਵੀ ਰਾਜਾ ਵੜਿੰਗ ਦੀ ਸਿਆਸੀ ਅਹਿਮੀਅਤ ਘਟਣ ਦੀ ਬਜਾਏ ਵਧਦੀ ਨਜ਼ਰ ਆਉਣ ਲੱਗੀ ਹੈ । ਕਾਂਗਰਸ ਹਾਈਕਮਾਨ ਵਲੋਂ ਅੰਦਰ ਸਰਕਾਰ ਖ਼ਿਲਾਫ਼ ਅੰਦੋਲਨ ਰਾਜਾ ਵੜਿੰਗ ਦੀ ਭੂਮਿਕਾ ਨੂੰ ਦਿੱਤੀ ਜਾ ਰਹੀ ਤਵੱਜੋ ਅਤੇ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਵਲੋਂ ਰਾਜਾ ਵੜਿੰਗ ਨੂੰ ‘ਫਾਈਟਰ’ ਕਰਾਰ ਦੇਣ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।
ਚੰਡੀਗੜ੍ਹ, 15 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਹੋਣ ਮਗਰੋਂ ਵੀ ਰਾਜਾ ਵੜਿੰਗ ਦੀ ਸਿਆਸੀ ਅਹਿਮੀਅਤ ਘਟਣ ਦੀ ਬਜਾਏ ਵਧਦੀ ਨਜ਼ਰ ਆਉਣ ਲੱਗੀ ਹੈ । ਕਾਂਗਰਸ ਹਾਈਕਮਾਨ ਵਲੋਂ ਅੰਦਰ ਸਰਕਾਰ ਖ਼ਿਲਾਫ਼ ਅੰਦੋਲਨ ਰਾਜਾ ਵੜਿੰਗ ਦੀ ਭੂਮਿਕਾ ਨੂੰ ਦਿੱਤੀ ਜਾ ਰਹੀ ਤਵੱਜੋ ਅਤੇ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਵਲੋਂ ਰਾਜਾ ਵੜਿੰਗ ਨੂੰ ‘ਫਾਈਟਰ’ ਕਰਾਰ ਦੇਣ ਨੇ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਪਾਇਲਟ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਵੜਿੰਗ ਦੀ ਅਹਿਮ ਭੂਮਿਕਾ ਦੀ ਗੱਲ ਕਰਨਾ ਮਹਿਜ਼ ਇਕ ਆਗੂ ਦੀ ਤਾਰੀਫ਼ ਹੈ ਜਾਂ ਇਸ ਪਿੱਛੇ ਪਾਰਟੀ ਦੀ ਕੋਈ ਵੱਡੀ ਸਿਆਸੀ ਰਣਨੀਤੀ ਕੰਮ ਕਰ ਰਹੀ ਹੈ, ਇਹ ਸਵਾਲ ਹੁਣ ਕਾਂਗਰਸ ਦੇ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾਏ ਜਾਣ ਮਗਰੋਂ ਇਹ ਮੰਨਿਆ ਜਾ ਰਿਹਾ ਸੀ ਕਿ ਸੂਬਾ ਕਾਂਗਰਸ ਦੀ ਸਿਆਸਤ ਵਿਚ ਉਨ੍ਹਾਂ ਦਾ ਪ੍ਰਭਾਵ ਹਾਸ਼ੀਏ ’ਤੇ ਆ ਸਕਦਾ ਹੈ, ਪਰ ਪਾਰਟੀ ਦੇ ਕੌਮੀ ਆਗੂਆਂ ਵਲੋਂ ਉਨ੍ਹਾਂ ਦੀ ਸਿਆਸੀ ਸਮਰੱਥਾ ਅਤੇ ਸੰਘਰਸ਼ਸ਼ੀਲ ਸੁਭਾਅ ਦੀ ਸ਼ਲਾਘਾ ਕੀਤੇ ਜਾਣ ਨਾਲ ਇਹ ਸੰਕੇਤ ਮਿਲ ਰਹੇ ਹਨ ਕਿ ਵੜਿੰਗ ਨੂੰ ਪਾਰਟੀ ਦੀ ਭਵਿੱਖੀ ਰਣਨੀਤੀ ਵਿਚ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਚਿਨ ਪਾਇਲਟ ਵਲੋਂ ਆਪਣੀ ਇਕ ਇੰਟਰਵਿਊ ਦੌਰਾਨ ਰਾਜਾ ਵੜਿੰਗ ਨੂੰ ‘ਫਾਈਟਰ’ ਦੱਸਣਾ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬਾਈ ਆਗੂਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਚਰਚਾ ਲਗਾਤਾਰ ਚੱਲ ਰਹੀ ਹੈ। ਪਾਇਲਟ ਨੇ ਵੜਿੰਗ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਆਗੂ ਦੱਸ ਕੇ ਉਨ੍ਹਾਂ ਦੀ ਪਾਰਟੀ ਵਿਚ ਮਹੱਤਤਾ ਵੱਲ ਧਿਆਨ ਖਿੱਚਿਆ ਹੈ। ਇਸ ਦੇ ਨਾਲ ਹੀ ਸਚਿਨ ਪਾਇਲਟ ਨੇ ਇਹ ਵੀ ਕਿਹਾ ਕਿ ਰਾਜਾ ਵੜਿੰਗ ਨੇ ਪਾਰਟੀ ਦੇ ਸੰਗਠਨ ਮਜ਼ਬੂਤ ਕਰਨ ਲਈ ਬੜੀ ਮਿਹਨਤ ਕੀਤੀ ਹੈ ਅਤੇ ਇਸ ਬਿਆਨ ਨੂੰ ਵੜਿੰਗ ਲਈ ਸਿਆਸੀ ਹੌਸਲਾ-ਅਫ਼ਜ਼ਾਈ ਵਜੋਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਕਾਂਗਰਸ ਦੀ ਅਗਲੀ ਸਿਆਸੀ ਲੜਾਈ ਵਿਚ ਪਾਰਟੀ ਦੇ ਤਜਰਬੇਕਾਰ ਅਤੇ ਪਹਿਲਾਂ ਤੋਂ ਸਰਗਰਮ ਆਗੂਆਂ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ।