13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਬਲੋਚਿਸਤਾਨ ਦੇ ਗਵਾਦਰ ’ਚ ਪਾਕਿਸਤਾਨ ਕੋਸਟ ਗਾਰਡ ਦੀਆਂ ਬੇੜੀਆਂ ’ਤੇ ਹਮਲਾ

ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਜ਼ਿਲ੍ਹਾ ਗਵਾਦਰ ਅਧੀਨ ਪੈਂਦੇ ਤੱਟੀ ਇਲਾਕੇ ਜੀਵਾਨੀ ’ਚ ਪਾਕਿਸਤਾਨ ਕੋਸਟ ਗਾਰਡ ਦੀਆਂ 2 ਕਿਸ਼ਤੀਆਂ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੱਖਵਾਦੀ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ.

ਬੀ. ਐੱਲ. ਏ. ਦੇ ਹਮਲੇ ’ਚ ਨੁਕਸਾਨੀ ਗਈ ਪਾਕਿਸਤਾਨ ਕੋਸਟ ਗਾਰਡ ਦੀ ਬੇੜੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 13-10-2026
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਜ਼ਿਲ੍ਹਾ ਗਵਾਦਰ ਅਧੀਨ ਪੈਂਦੇ ਤੱਟੀ ਇਲਾਕੇ ਜੀਵਾਨੀ ’ਚ ਪਾਕਿਸਤਾਨ ਕੋਸਟ ਗਾਰਡ ਦੀਆਂ 2 ਕਿਸ਼ਤੀਆਂ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੱਖਵਾਦੀ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਲਈ ਹੈ। ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ’ਚ 13 ਪਾਕਿਸਤਾਨੀ ਜਵਾਨ ਮਾਰੇ ਗਏ ਹਨ। ਹਾਲਾਂਕਿ, ਇਸ ਹਮਲੇ ਤੇ ਜਾਨੀ ਨੁਕਸਾਨ ਬਾਰੇ ਪਾਕਿਸਤਾਨੀ ਅਧਿਕਾਰੀਆਂ ਵਲੋਂ ਤੁਰੰਤ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਬੀ. ਐੱਲ. ਏ. ਦੇ ਬੁਲਾਰੇ ਜੀਯੰਦ ਬਲੋਚ ਨੇ ਪਾਕਿਸਤਾਨ ਕੋਸਟ ਗਾਰਡ ਦੀਆਂ ਕਿਸ਼ਤੀਆਂ ’ਤੇ ਹਮਲਿਆਂ ਦੀਆਂ 2 ਵੀਡੀਓਜ਼ ਵੀ ਜਾਰੀ ਕੀਤੀਆਂ ਹਨ। ਜਿਨ੍ਹਾਂ ’ਚੋਂ 2 ਮਿੰਟ 5 ਸੈਕੰਡ ਦੀ ਵੀਡੀਓ ’ਚ ਬੀ. ਐੱਲ. ਏ. ਦੇ ਲੜਾਕਿਆਂ ਨੂੰ ਬੇੜੀਆਂ ’ਤੇ ਅੰਧਾਧੁੰਦ ਗੋਲੀਆਂ ਚਲਾਉਂਦੇ ਸਾਫ਼ ਵੇਖਿਆ ਜਾ ਸਕਦਾ ਹੈ। ਜਦਕਿ ਇਕ ਵੀਡੀਓ ’ਚ ਨੁਕਸਾਨੀ ਗਈ ਬੇੜੀ ਦੇ ਅੰਦਰ ਦੇ ਦ੍ਰਿਸ਼ ਵਿਖਾਏ ਗਏ ਹਨ। ਇਨ੍ਹਾਂ ਵੀਡੀਓਜ਼ ਦੇ ਨਾਲ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਸੰਗਠਨ ਦੀ ਸਮੁੰਦਰੀ ਇਕਾਈ ਹਮਾਲ ਮੈਰੀਟਾਈਮ ਡਿਫੈਂਸ ਫੋਰਸ (ਐੱਚ. ਐੱਮ. ਡੀ. ਐੱਫ.) ਨੇ ਇਕ ਯੋਜਨਾਬੱਧ ਤੇ ਭਾਰੀ ਹਮਲੇ ਰਾਹੀਂ ਕੋਸਟ ਗਾਰਡ ਦੀਆਂ 2 ਵੱਡੀਆਂ ਕਿਸ਼ਤੀਆਂ ਨੂੰ ਇਕੋ ਸਮੇਂ ਨਿਸ਼ਾਨਾ ਬਣਾਇਆ, ਜਿਸ ’ਚ ਮੌਕੇ ’ਤੇ ਹੀ 13 ਪਾਕਿਸਤਾਨੀ ਜਵਾਨ ਹਲਾਕ ਹੋ ਗਏ।
ਪਿਛਲੀ ਖ਼ਬਰ ਬੰਗਲਾ ਸਾਹਿਬ ਦੀ ਘਟਨਾ ਨੂੰ ਸਿਆਸੀ ਰੰਗਤ ਦੇ ਰਹੀ ਹੈ ‘ਆਪ’-ਐਡਵੋਕੇਟ ਐਚ.ਐਸ. ਫੂਲਕਾ ਅਗਲੀ ਖ਼ਬਰ ਰਾਜਾਸਾਂਸੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ ਹੋਣ ਕਾਰਨ ਸਾਰੀ ਰਾਤ ਖੱਜਲ-ਖੁਆਰ ਹੁੰਦੇ ਰਹੇ ਯਾਤਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।