12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਔਰਤ ਦੀਆਂ ਤਸਵੀਰਾਂ ਨਾਲ ਛੇੜਛਾੜ ਦੇ ਮਾਮਲੇ ’ਚ ਸੀ.ਜੇ.ਪੀ. ਆਗੂਆਂ ਨੂੰ ਨੋਟਿਸ ਜਾਰੀ

ਨਵੀਂ ਦਿੱਲੀ, 11 ਅਕਤੂਬਰ (ਪੀ. ਟੀ.

ਅਜੀਤ ਡੈਸਕ 12-10-2026
ਨਵੀਂ ਦਿੱਲੀ, 11 ਅਕਤੂਬਰ (ਪੀ.ਟੀ.ਆਈ.)-ਦਿੱਲੀ ਪੁਲਿਸ ਨੇ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ, ਇਕ ਔਰਤ ਨਾਲ ਜੁੜੇ ਇਕ ਪੁਰਾਣੇ ਮਾਮਲੇ ਦੇ ਸੰਬੰਧ ਵਿਚ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਆਗੂਆਂ ਨੂੰ ਨਵੇਂ ਨੋਟਿਸ ਜਾਰੀ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਉਨ੍ਹਾਂ ਦੋਸ਼ਾਂ ਨਾਲ ਸੰਬੰਧਿਤ ਹੈ ਕਿ ਔਰਤ ਦੀਆਂ ਤਸਵੀਰਾਂ ਨੂੰ ਇਤਰਾਜ਼ਯੋਗ ਤਸਵੀਰਾਂ ਬਣਾਉਣ ਲਈ ਤਬਦੀਲ ਕੀਤਾ ਗਿਆ ਸੀ ਤੇ ਔਨਲਾਈਨ ਪ੍ਰਸਾਰਿਤ ਕੀਤਾ ਗਿਆ ਸੀ। ਨਿਪਾਲ ’ਚ ਹੜ੍ਹ ਕਾਰਨ 10 ਲਾਪਤਾ ਕਾਠਮੰਡੂ, 11 ਅਕਤੂਬਰ (ਪੀ.ਟੀ.ਆਈ.)-ਨਿਪਾਲ ਵਿਖੇ ਐਤਵਾਰ ਸਵੇਰੇ ਬੁਢੀ ਗੰਡਕੀ ਦਰਿਆ ਪ੍ਰਣਾਲੀ ’ਚ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 10 ਲੋਕ ਲਾਪਤਾ ਹੋ ਗਏ। ਜਦਕਿ ਲਗਭਗ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਕ ਅੰਤਰ-ਸਰਕਾਰੀ ਸੰਸਥਾ ਅਨੁਸਾਰ ਇਸ ਦਾ ਕਾਰਨ ਭੂ-ਖਿਸਕਣ ਤੇ ਦਰਿਆ ’ਚ ਬਣੀ ਇਕ ਅਸਥਾਈ ਰੁਕਾਵਟ (ਬੰਨ੍ਹ) ਦਾ ਟੁੱਟਣਾ ਹੋ ਸਕਦਾ ਹੈ। ਸਥਾਨਕ ਸਮੇਂ ਅਨੁਸਾਰ ਸਵੇਰੇ 4 ਵਜੇ ਦੇ ਕਰੀਬ ਆਏ ਇਸ ਹੜ੍ਹ ਨੇ ਗੋਰਖਾ ਜ਼ਿਲ੍ਹੇ ’ਚ ਘਰਾਂ ਤੇ ਪੁਲਾਂ ਨੂੰ ਰੋੜ੍ਹ ਦਿੱਤਾ ਤੇ ਪਣ-ਬਿਜਲੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ। ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਖੋਜ ਤੇ ਬਚਾਅ ਕਾਰਜ, ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਤੇ ਮੁੜ-ਵਸੇਬੇ ਦੇ ਯਤਨ ਜਾਰੀ ਹਨ।
ਪਿਛਲੀ ਖ਼ਬਰ ਬੇਮੌਸਮੀ ਬਰਸਾਤ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ-ਜੰਗਵੀਰ ਸਿੰਘ ਚੌਹਾਨ ਅਗਲੀ ਖ਼ਬਰ ਮੈਡ ਸੰਧੂ ਹੱਤਿਆ ਮਾਮਲੇ ’ਚ ਗੁਜਰਾਤ ਤੋਂ ਤਿੰਨ ਹੋਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।