09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬੜੂ ਸਾਹਿਬ ਅਕਾਲ ਅਕੈਡਮੀ ਦੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਚਾਰ ਰੋਜ਼ਾ ਸਮਾਗਮ 21 ਤੋਂ

ਸੰਗਰੂਰ, ਚੀਮਾ ਮੰਡੀ, 8 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਅਕਾਲ ਅਕੈਡਮੀ ਬੜੂ ਸਾਹਿਬ ਵਲੋਂ ਆਪਣੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ 21 ਤੋਂ 24 ਅਕਤੂਬਰ ਤੱਕ ਵੱਖ-ਵੱਖ ਸਮਾਗਮ ਸੱਚਖੰਡ ਵਾਸੀ ਪਦਮ ਸ੍ਰੀ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦੇ 100 ਸਾਲਾਂ ਜੀਵਨ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਡਾ.

ਪਦਮ ਸ੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ। 09-10-2026
ਸੰਗਰੂਰ, ਚੀਮਾ ਮੰਡੀ, 8 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਅਕਾਲ ਅਕੈਡਮੀ ਬੜੂ ਸਾਹਿਬ ਵਲੋਂ ਆਪਣੇ 40ਵੇਂ ਸਥਾਪਨਾ ਦਿਵਸ ਨੂੰ ਸਮਰਪਿਤ 21 ਤੋਂ 24 ਅਕਤੂਬਰ ਤੱਕ ਵੱਖ-ਵੱਖ ਸਮਾਗਮ ਸੱਚਖੰਡ ਵਾਸੀ ਪਦਮ ਸ੍ਰੀ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦੇ 100 ਸਾਲਾਂ ਜੀਵਨ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਡਾ. ਨੀਲਮ ਕੌਰ ਨੇ ਦੱਸਿਆ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਦੀ ਅਗਵਾਈ ਹੇਠ ਕਰਵਾਏ ਜਾ ਰਹੇ ਉਕਤ ਸਮਾਗਮ ਦੇ ਪਹਿਲੇ ਦਿਨ 21 ਅਕਤੂਬਰ ਨੂੰ ‘ਵਾਕ ਫਾਰ ਚੇਂਜ’, ਗੁਰਮੁਖੀ ਕੈਲੀਗ੍ਰਾਫੀ, ਗੱਤਕਾ ਪ੍ਰਦਰਸ਼ਨ ਹੋਵੇਗਾ ਅਤੇ ਅਕਾਲ ਬੁੱਕ ਮੇਲਾ ਵੀ ਲਗਵਾਇਆ ਜਾਵੇਗਾ। ਦੂਜੇ ਦਿਨ 22 ਅਕਤੂਬਰ ਨੂੰ ‘ਫਿਊਚਰ ਫਾਊਂਡਰਜ਼ ਸਮਿਟ’, ‘ਏ ਸੈਂਚੁਰੀ ਆਫ ਲਾਈਟ’, ‘ਚੜ੍ਹਦੀਕਲਾ’, ‘ਅਕਾਲ ਕਨੈਕਟ’, ‘ਹੋਨਰਿੰਗ ਪੀਸ ਐਂਬੈਸਡਰਜ਼’ ਅਤੇ ‘ਦਸਤਾਨ-ਏ-ਗੁਰੂ ਨਾਨਕ’ ਸਮੇਤ ਹੋਰ ਵੱਖ-ਵੱਖ ਪ੍ਰੋਗਰਾਮ ਹੋਣਗੇ। ਤੀਜੇ ਦਿਨ 23 ਅਕਤੂਬਰ ਨੂੰ ਟੀਈਡੀ ਟਾੱਕ, ਅਕਾਲ ਵਾਇਸ ਫੈਸਟ, ਕਲਾ ਪ੍ਰਦਰਸ਼ਨੀਆਂ ਅਤੇ ਸੋਸ਼ਲ ਈਵਨਿੰਗ-ਵਾਇਸ ਫੈਸਟ ਕਰਵਾਏ ਜਾਣਗੇ। ਚੌਥੇ ਦਿਨ 24 ਅਕਤੂਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਅਕਾਲ ਖੇਡ ਮੈਦਾਨ ਬੜੂ ਸਾਹਿਬ ’ਚ 100ਵੇਂ ਸਥਾਪਨਾ ਦਿਵਸ ਦਾ ਮੁੱਖ ਸਮਾਗਮ ਹੋਵੇਗਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭਗਤ ਨਾਮਦੇਵ ਜੀ ਦੇ ਜੀਵਨ ਅਤੇ ਨਿਰਸਵਾਰਥ ਭਗਤੀ ਨੂੰ ਦਰਸਾਉਂਦਾ ਵਿਸ਼ੇਸ਼ ਨਾਟਕ ਵੀ ਪੇਸ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਅਕਾਲ ਅਕੈਡਮੀ ਬੜੂ ਸਾਹਿਬ ਦੀ ਸਥਾਪਨਾ 1986 ’ਚ ਹੋਈ ਸੀ ਅਤੇ ਹੁਣ 40ਵੇਂ ਸਥਾਪਨਾ ਦਿਵਸ ਨੂੰ ਬਾਬਾ ਇਕਬਾਲ ਸਿੰਘ ਦੀ 100 ਸਾਲਾ ਜੀਵਨ ਯਾਤਰਾ ਅਤੇ ਵਿਰਾਸਤ ਨੂੰ ਸਮਰਪਿਤ ਕਰਕੇ ਵਿਸ਼ੇਸ਼ ਢੰਗ ਨਾਲ ਮਨਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਰਿਸ਼ਵਤ ਮਾਮਲੇ ’ਚ ਹੁਣ 50 ਹਜ਼ਾਰ ਮੁਆਵਜ਼ੇ ਦੀ ਕੀਤੀ ਮੰਗ ਅਗਲੀ ਖ਼ਬਰ ਪਸ਼ੂਆਂ ਦੀ ਫੀਡ ਦੇ ਰੇਟਾਂ ’ਚ ਭਾਰੀ ਵਾਧਾ, ਪਸ਼ੂ ਪਾਲਕਾਂ ’ਤੇ ਵਧਿਆ ਆਰਥਿਕ ਬੋਝ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।