07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਵਫ਼ਦ ਨੇ ਰਾਜਪਾਲ ਕੋਲ ਉਠਾਇਆ ਪਾਰਟੀ ਰਜਿਸਟਰੇਸ਼ਨ ਦਾ ਮੁੱਦਾ

ਚੰਡੀਗੜ੍ਹ, 6 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪਾਰਟੀ ਦੀ ਰਜਿਸਟਰੇਸ਼ਨ ਪ੍ਰਕਿਰਿਆ ਵਿਚ ਕਰਵਾਈ ਜਾ ਰਹੀ ਦੇਰੀ ਤੇ ਚੰਡੀਗੜ੍ਹ ਵਿਚ ਪੰਜਾਬ ਦੀਆਂ ਸਰਕਾਰੀ ਕੋਠੀਆਂ ’ਤੇ ਹੋਏ ਨਾਜਾਇਜ਼ ਸਿਆਸੀ ਕਬਜ਼ੇ ਦੇ ਮਸਲੇ ਨੂੰ ਲੈ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉੱਚ ਪੱਧਰੀ ਵਫ਼ਦ ਨੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆਂ ਨੂੰ ਮਿਲਿਆ, ਵਫ਼ਦ ਵਿਚ ਪਾਰਟੀ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਇਆਲੀ ਵਿਧਾਇਕ, ਭਾਈ ਸਰਬਜੀਤ ਸਿੰਘ ਖਾਲਸਾ ਮੈਬਰ ਪਾਰਲੀਮੈਂਟ, ਕਾਬਲ ਸਿੰਘ ਕਨਵੀਨਰ ਪਾਰਲੀਮੈਂਟ ਬੋਰਡ ਹਾਜ਼ਰ ਰਹੇ।

ਅਜੀਤ ਡੈਸਕ 07-10-2026
ਚੰਡੀਗੜ੍ਹ, 6 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪਾਰਟੀ ਦੀ ਰਜਿਸਟਰੇਸ਼ਨ ਪ੍ਰਕਿਰਿਆ ਵਿਚ ਕਰਵਾਈ ਜਾ ਰਹੀ ਦੇਰੀ ਤੇ ਚੰਡੀਗੜ੍ਹ ਵਿਚ ਪੰਜਾਬ ਦੀਆਂ ਸਰਕਾਰੀ ਕੋਠੀਆਂ ’ਤੇ ਹੋਏ ਨਾਜਾਇਜ਼ ਸਿਆਸੀ ਕਬਜ਼ੇ ਦੇ ਮਸਲੇ ਨੂੰ ਲੈ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉੱਚ ਪੱਧਰੀ ਵਫ਼ਦ ਨੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆਂ ਨੂੰ ਮਿਲਿਆ, ਵਫ਼ਦ ਵਿਚ ਪਾਰਟੀ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਇਆਲੀ ਵਿਧਾਇਕ, ਭਾਈ ਸਰਬਜੀਤ ਸਿੰਘ ਖਾਲਸਾ ਮੈਬਰ ਪਾਰਲੀਮੈਂਟ, ਕਾਬਲ ਸਿੰਘ ਕਨਵੀਨਰ ਪਾਰਲੀਮੈਂਟ ਬੋਰਡ ਹਾਜ਼ਰ ਰਹੇ। ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਕੋਲ ਪਾਰਟੀ ਦੀ ਰਜਿਸਟਰੇਸ਼ਨ ਨੂੰ ਲੈ ਕੇ ਗਿਣੀ ਮਿਥੀ ਸਾਜਿਸ਼ ਹੇਠ ਪਾਈ ਜਾ ਰਹੀ ਰੁਕਾਵਟ ’ਤੇ ਸਖ਼ਤ ਸ਼ਬਦਾਂ ਵਿਚ ਇਤਰਾਜ਼ ਪ੍ਰਗਟ ਕੀਤਾ । ਇਆਲੀ ਨੇ ਕਿਹਾ ਕਿ, ਅੱਜ ਦੇਸ਼ ਦੇ ਕਾਨੂੰਨ ਹੇਠ ਹੋਈਆਂ ਚੋਣਾਂ ਲੜ ਕੇ ਪਾਰਟੀ ਦੇ ਦੋ ਸਾਂਸਦ ਮੈਂਬਰ ਅਤੇ ਉਨ੍ਹਾਂ ਦੇ ਰੂਪ ਵਿਚ ਇਕ ਵਿਧਾਇਕ ਮੌਜੂਦ ਹਨ। ਇਸ ਦੇ ਬਾਵਜੂਦ ਪਾਰਟੀ ਦੀ ਰਜਿਸਟਰੇਸ਼ਨ ਵਿਚ ਜਾਣਬੁੱਝ ਕੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਸ. ਇਆਲੀ ਨੇ ਕਿਹਾ ਕਿ, ਸਾਡੀ ਪਾਰਟੀ ਦੀ ਰਜਿਸਟਰੇਸ਼ਨ ਵਿਚ ਦੇਰੀ ਕਰਵਾਉਣਾ ਤੇ ਅੜਿੱਕਾ ਪਾਉਣਾ, ਇਹ ਸਰਾਸਰ ਕਾਨੂੰਨੀ ਤੇ ਸੰਵਿਧਾਨਿਕ ਬੇਇਨਸਾਫ਼ੀ ਹੈ।
ਪਿਛਲੀ ਖ਼ਬਰ ਰੰਜਿਸ਼ ਦੇ ਚਲਦਿਆਂ ਹਮਲਾ ਤੇ ਲੁੱਟ ਖੋਹ ਦੇ ਦੋਸ਼ ’ਚ ਸਰਪੰਚ ਸਮੇਤ 8 ਨਾਮਜ਼ਦ ਅਗਲੀ ਖ਼ਬਰ ਸਰਕਾਰ ਨੇ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਦੇ ਸਮੇਂ ’ਚ ਕੀਤਾ ਵਾਧਾ ਸਕੀਮ ਤਹਿਤ 3,548 ਪ੍ਰਮਾਣਿਤ ਜੇਤੂਆਂ ਨੂੰ 2.30 ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।