29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਏਅਰ ਇੰਡੀਆ ਨੇ ਸਾਊਦੀ ਅਰਬ ਦੀਆਂ ਉਡਾਣਾਂ ’ਤੇ ਰੋਕ ਕੱਲ੍ਹ ਤੱਕ ਵਧਾਈ

ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਏਅਰ ਇੰਡੀਆ ਨੇ ਜੇਦਾਹ, ਦਮਾਮ ਅਤੇ ਰਿਆਦ ਲਈ ਆਉਣ-ਜਾਣ ਵਾਲੀਆਂ ਉਡਾਣਾਂ ਦੀ ਮੁਅੱਤਲੀ 31 ਦਸੰਬਰ ਤੱਕ ਵਧਾ ਦਿੱਤੀ ਹੈ। ਦੂਜੇ ਪਾਸੇ, ਏਅਰ ਇੰਡੀਆ ਐਕਸਪ੍ਰੈੱਸ ਦੋ ਦਸੰਬਰ ਤੋਂ ਜੇਦਾਹ ਦੀਆਂ ਉਡਾਣਾਂ ਪੜਾਅਵਾਰ ਤਰੀਕੇ ਨਾਲ ਮੁੜ ਸ਼ੁਰੂ ਕਰੇਗੀ।

ਅਜੀਤ ਡੈਸਕ 30-11-2026
ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਏਅਰ ਇੰਡੀਆ ਨੇ ਜੇਦਾਹ, ਦਮਾਮ ਅਤੇ ਰਿਆਦ ਲਈ ਆਉਣ-ਜਾਣ ਵਾਲੀਆਂ ਉਡਾਣਾਂ ਦੀ ਮੁਅੱਤਲੀ 31 ਦਸੰਬਰ ਤੱਕ ਵਧਾ ਦਿੱਤੀ ਹੈ। ਦੂਜੇ ਪਾਸੇ, ਏਅਰ ਇੰਡੀਆ ਐਕਸਪ੍ਰੈੱਸ ਦੋ ਦਸੰਬਰ ਤੋਂ ਜੇਦਾਹ ਦੀਆਂ ਉਡਾਣਾਂ ਪੜਾਅਵਾਰ ਤਰੀਕੇ ਨਾਲ ਮੁੜ ਸ਼ੁਰੂ ਕਰੇਗੀ। ਏਅਰ ਇੰਡੀਆ ਐਕਸਪ੍ਰੈੱਸ ਦੀਆਂ ਰਿਆਦ ਅਤੇ ਦਮਾਮ ਲਈ ਆਉਣ-ਜਾਣ ਵਾਲੀਆਂ ਉਡਾਣਾਂ ਵੀ 31 ਦਸੰਬਰ ਤੱਕ ਮੁਅੱਤਲ ਰਹਿਣਗੀਆਂ। ਖੇਤਰ ’ਚ ਮੌਜੂਦਾ ਸੁਰੱਖਿਆ ਸਥਿਤੀ ਕਾਰਨ ਹਾਲ ਹੀ ਦੇ ਹਫ਼ਤਿਆਂ ’ਚ ਸਾਊਦੀ ਅਰਬ ਲਈ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਹੂਤੀ ਬਾਗ਼ੀਆਂ ਦੇ ਹਮਲਿਆਂ ’ਚ ਸਾਊਦੀ ਅਰਬ ਦੇ ਕੁਝ ਸ਼ਹਿਰਾਂ ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਏਅਰ ਇੰਡੀਆ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਖੇਤਰ ’ਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਜੇਦਾਹ, ਦਮਾਮ ਅਤੇ ਰਿਆਦ ਲਈ ਸਾਡੀਆਂ ਉਡਾਣਾਂ 31 ਦਸੰਬਰ, 2026 ਤੱਕ ਮੁਅੱਤਲ ਰਹਿਣਗੀਆਂ। ਏਅਰ ਇੰਡੀਆ ਐਕਸਪ੍ਰੈੱਸ ਨੇ ‘ਐਕਸ’ ‘ਤੇ ਜਾਣਕਾਰੀ ਦਿੱਤੀ ਕਿ ਉਹ ਜੇਦਾਹ ਦੀਆਂ ਉਡਾਣਾਂ ਪੜਾਅਵਾਰ ਤਰੀਕੇ ਨਾਲ ਮੁੜ ਸ਼ੁਰੂ ਕਰੇਗੀ। ਇਸ ਤਹਿਤ ਦੋ ਦਸੰਬਰ ਤੋਂ ਜੇਦਾਹ ਅਤੇ ਮੰਗਲੁਰੂ ਵਿਚਕਾਰ ਹਫ਼ਤੇ ’ਚ ਤਿੰਨ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 6 ਕੈਡਿਟ ਐੱਨ . ਡੀ . ਏ . ਅਤੇ 2 ਕੈਡਿਟ ਟੈਕਨੀਕਲ ਐਂਟਰੀ ਸਕੀਮ ਤੋਂ... ਅਗਲੀ ਖ਼ਬਰ ਸੀ . ਜੇ . ਪੀ . ਆਗੂ ਸੌਰਭ ਦਾਸ ਵਲੋਂ ਹੱਦਬੰਦੀ ਬਿੱਲ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।