02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਹਥਿਆਰ ਸਪਲਾਈ ਮਾਮਲੇ ਵਿਚ ਜੱਗੂ ਭਗਵਾਨਪੁਰੀਆ ਤੇ ਭੁੱਪੀ ਰਾਣਾ ਬਰੀ ਤਿੰਨ ਮੁਲਜ਼ਮਾਂ ਨੂੰ 3-3 ਸਾਲ ਦੀ ਕੈਦ ਤੇ 10-10 ਹਜ਼ਾਰ ਰੁਪਏ ਜੁਰਮਾਨਾ

ਐੱਸ. ਏ.

ਅਜੀਤ ਡੈਸਕ 02-10-2026
ਐੱਸ. ਏ. ਐੱਸ. ਨਗਰ, 1 ਅਕਤੂਬਰ (ਕਪਿਲ ਵਧਵਾ)-ਬਲੌਂਗੀ ਵਿਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿਚ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਏ-ਕੈਟਾਗਰੀ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਅਤੇ ਭੁਪਿੰਦਰ ਸਿੰਘ ਉਰਫ਼ ਭੁੱਪੀ ਰਾਣਾ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸੌਰਵ ਕੁਮਾਰ ਉਰਫ਼ ਅਜੈ, ਸ਼ਿਵਰਾਜ ਸੋਨੀ ਅਤੇ ਕੁਸ਼ਾਰ ਆਸ਼ੀਸ਼ ਰਾਮ ਸਰੂਪ ਨੂੰ ਦੋਸ਼ੀ ਕਰਾਰ ਦਿੰਦਿਆਂ 3-3 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਅਨੁਸਾਰ 18 ਅਕਤੂਬਰ 2023 ਨੂੰ ਬਲੌਂਗੀ ਥਾਣੇ ਵਿਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਬਲੌਂਗੀ ਤੋਂ ਇੰਡਸਟਰੀਅਲ ਏਰੀਆ ਵੱਲ ਜਾਣ ਵਾਲੀ ਸੜਕ ’ਤੇ ਗੰਦੇ ਨਾਲੇ ਦੇ ਪੁਲ ਨੇੜੇ ਨਾਕਾਬੰਦੀ ਕਰਕੇ ਹਥਿਆਰ ਤੇ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਮਾਮਲੇ ਵਿਚ ਹਥਿਆਰ ਯੂ.ਪੀ. ਦੇ ਅਲੀਗੜ੍ਹ ਤੋਂ ਲਿਆ ਕੇ ਪੰਜਾਬ ਵਿਚ ਗੈਂਗਸਟਰਾਂ ਤੱਕ ਪਹੁੰਚਾਉਣ ਦੇ ਦੋਸ਼ ਲਗਾਏ ਗਏ ਸਨ। ਅਦਾਲਤੀ ਰਿਕਾਰਡ ਮੁਤਾਬਕ ਜੱਗੂ ਭਗਵਾਨਪੁਰੀਆ ਤੇ ਭੁੱਪੀ ਰਾਣਾ ਨੂੰ ਬਾਅਦ ਵਿਚ ਸਹਿ-ਮੁਲਜ਼ਮ ਦੇ ਬਿਆਨ ਦੇ ਆਧਾਰ ’ਤੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਸੁਣਵਾਈ ਦੌਰਾਨ ਦੋਵਾਂ ਕੋਲੋਂ ਹਥਿਆਰਾਂ ਦੀ ਸਿੱਧੀ ਬਰਾਮਦਗੀ ਜਾਂ ਹਥਿਆਰਾਂ ਦੀ ਸਪਲਾਈ ਵਿਚ ਸਿੱਧੀ ਭੂਮਿਕਾ ਸਾਬਤ ਨਹੀਂ ਹੋ ਸਕੀ। ਠੋਸ ਸਬੂਤ ਨਾ ਮਿਲਣ ’ਤੇ ਅਦਾਲਤ ਨੇ ਦੋਵਾਂ ਨੂੰ ਬਰੀ ਕਰ ਦਿੱਤਾ। ਮਾਮਲੇ ਦੇ ਇਕ ਹੋਰ ਮੁਲਜ਼ਮ ਰਣਜੀਤ ਸਿੰਘ ਉਰਫ਼ ਕਾਕਾ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ।
ਪਿਛਲੀ ਖ਼ਬਰ ਪੰਜਾਬ ਭਾਜਪਾ ਦੀ ਦੋ ਰੋਜ਼ਾ ਮੀਟਿੰਗ ਸ਼ੁਰੂ, 2027 ਚੋਣਾਂ ਨੂੰ ਲੈ ਕੇ ਹੋਵੇਗਾ ਮੰਥਨ ਅਗਲੀ ਖ਼ਬਰ ਕਾਲਾ ਸੰਘਿਆਂ ਮੰਡੀ ਵਿਖੇ ਝੋਨੇ ਦੀ ਭਾਰੀ ਆਮਦ , ਅੱਜ ਪਹਿਲੇ ਦਿਨ ਨਹੀਂ ਹੋਈ ਖ਼ਰੀਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।