02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਇਕੋਤਰੀ ਸਮਾਗਮ ਦੀ ਆਰੰਭਤਾ ਨੂੰ ਲੈ ਕੇ ਦੇਸ਼-ਵਿਦੇਸ਼ ਦੀ ਸੰਗਤਾਂ ’ਚ ਭਾਰੀ ਉਤਸ਼ਾਹ

ਟਾਂਡਾ ਉੜਮੁੜ, 1 ਅਕਤੂਬਰ (ਦੀਪਕ ਬਹਿਲ)- ਪ੍ਰਸਿੱਧ ਸਾਲਾਨਾ ਇਕੋਤਰੀ ਸਮਾਗਮ 4 ਅਕਤੂਬਰ ਨੂੰ 101 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਤਹਿਤ ਪੂਰਨ ਗੁਰੂ ਮਰਿਆਦਾ ਹੇਠ ਟਾਂਡਾ ਵਿਖੇ ਆਰੰਭ ਹੋਣਗੇ ਜਿਸ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਤੇ ਹੋਰ ਮਹਾਂਪੁਰਸ਼ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਵਿਖੇ ਹੋਣ ਵਾਲੇ ਇਸ ਵਿਸ਼ਾਲ ਗੁਰਮਤਿ ਸਮਾਗਮ ’ਚ ਹਾਜ਼ਰੀਆਂ ਭਰਨਗੇ। ਇਨ੍ਹਾਂ ਸਮਾਗਮਾਂ ਲਈ ਦੇਸ਼-ਵਿਦੇਸ਼ ਦੀ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੋਂ ਸੰਤ ਬਾਬਾ ਗੁਰਦਿਆਲ ਸਿੰਘ ਨੇ ਕਿਹਾ ਕਿ 23 ਦਿਨਾਂ ਤਕ ਇਨ੍ਹਾਂ ਸਮਾਗਮਾਂ ਅੰਦਰ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਹੋਵੇਗਾ।

ਸੰਤ ਬਾਬਾ ਗੁਰਦਿਆਲ ਸਿੰਘ 02-10-2026
ਟਾਂਡਾ ਉੜਮੁੜ, 1 ਅਕਤੂਬਰ (ਦੀਪਕ ਬਹਿਲ)- ਪ੍ਰਸਿੱਧ ਸਾਲਾਨਾ ਇਕੋਤਰੀ ਸਮਾਗਮ 4 ਅਕਤੂਬਰ ਨੂੰ 101 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਤਹਿਤ ਪੂਰਨ ਗੁਰੂ ਮਰਿਆਦਾ ਹੇਠ ਟਾਂਡਾ ਵਿਖੇ ਆਰੰਭ ਹੋਣਗੇ ਜਿਸ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਤੇ ਹੋਰ ਮਹਾਂਪੁਰਸ਼ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਵਿਖੇ ਹੋਣ ਵਾਲੇ ਇਸ ਵਿਸ਼ਾਲ ਗੁਰਮਤਿ ਸਮਾਗਮ ’ਚ ਹਾਜ਼ਰੀਆਂ ਭਰਨਗੇ। ਇਨ੍ਹਾਂ ਸਮਾਗਮਾਂ ਲਈ ਦੇਸ਼-ਵਿਦੇਸ਼ ਦੀ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੋਂ ਸੰਤ ਬਾਬਾ ਗੁਰਦਿਆਲ ਸਿੰਘ ਨੇ ਕਿਹਾ ਕਿ 23 ਦਿਨਾਂ ਤਕ ਇਨ੍ਹਾਂ ਸਮਾਗਮਾਂ ਅੰਦਰ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਹੋਵੇਗਾ। ਇਸ ਦੌਰਾਨ ਰੋਜ਼ਾਨਾਂ ਸਜਾਏ ਜਾਣ ਵਾਲੇ ਰਾਤਰੀ ਗੁਰਮਤਿ ਸਮਾਗਮਾਂ ਅੰਦਰ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼ ਪੰਥਕ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਪੁੱਜਣ ਵਾਲੀਆਂ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਨਗੀਆਂ। ਇਸ ਮੌਕੇ ਬਾਬਾ ਹਰਜਿੰਦਰ ਸਿੰਘ ਬਰਾੜ, ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ, ਭਾਈ ਹੀਰਾ ਸਿੰਘ, ਭਾਈ ਜ਼ੋਰਾਵਰ ਸਿੰਘ, ਪ੍ਰਿਤਪਾਲ ਸਿੰਘ, ਸਰਪੰਚ ਹਰਪਾਲ ਸਿੰਘ ਬੰਡਾਲਾ ਤੇ ਹੋਰ ਕਈ ਹਾਜ਼ਰ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਜੋ ਜ਼ਿੰਮੇੇਵਾਰੀ ਦੇਵੇਗੀ, ਨਿਭਾਵਾਂਗੇ-ਵਿਜੈਇੰਦਰ ਸਿੰਗਲਾ ਅਗਲੀ ਖ਼ਬਰ ਮਾਮਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਦੀ ਛਪਾਈ ਨਾਲ ਸੰਬੰਧਿਤ ਘੁਟਾਲੇ ਦਾ ਤਤਕਾਲੀ ਦੋ ਡਿਪਟੀ ਡਾਇਰੈਕਟਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।