ਸਿੰਧੂ ਜਲ ਸਮਝੌਤੇ ਦੀ ਉਲੰਘਣਾ ਨਾਲ ਖੇਤਰੀ ਸਥਿਰਤਾ ਨੂੰ ਲੱਗ ਸਕਦੀ ਗੰਭੀਰ ਢਾਹ- ਅਤਾਉੱਲਾ ਤਰਾਰ
ਕਿਹਾ, ਪਾਕਿ ਭਾਰਤ ਨੂੰ ਪਾਣੀ ਨੂੰ ਹਥਿਆਰ ਵਜੋਂ ਵਰਤਣ ਦੀ ਨਹੀਂ ਦੇਵੇਗਾ ਇਜਾਜ਼ਤ
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਭਾਰਤ ਵਲੋਂ ਪਾਣੀ ਨੂੰ ਹਥਿਆਰ ਵਜੋਂ ਵਰਤਣ ਦੀਆਂ ਕਥਿਤ ਕੋਸ਼ਿਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ‘ਸਿੰਧੂ ਜਲ ਸਮਝੌਤੇ’ ਨੂੰ ਇੱਕਤਰਫ਼ਾ ਤੌਰ ’ਤੇ ਬਦਲਿਆ, ਰੱਦ ਜਾਂ ਮੁਲਤਵੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਸਮਝੌਤੇ ਦੀ ਉਲੰਘਣਾ ਨਾਲ ਸਰਹੱਦ ਪਾਰਲੇ ਪਾਣੀ ਦੇ ਪ੍ਰਬੰਧਨ ਅਤੇ ਖੇਤਰੀ ਸਥਿਰਤਾ ਨੂੰ ਗੰਭੀਰ ਢਾਹ ਲੱਗ ਸਕਦੀ ਹੈ।
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਭਾਰਤ ਵਲੋਂ ਪਾਣੀ ਨੂੰ ਹਥਿਆਰ ਵਜੋਂ ਵਰਤਣ ਦੀਆਂ ਕਥਿਤ ਕੋਸ਼ਿਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ‘ਸਿੰਧੂ ਜਲ ਸਮਝੌਤੇ’ ਨੂੰ ਇੱਕਤਰਫ਼ਾ ਤੌਰ ’ਤੇ ਬਦਲਿਆ, ਰੱਦ ਜਾਂ ਮੁਲਤਵੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਸਮਝੌਤੇ ਦੀ ਉਲੰਘਣਾ ਨਾਲ ਸਰਹੱਦ ਪਾਰਲੇ ਪਾਣੀ ਦੇ ਪ੍ਰਬੰਧਨ ਅਤੇ ਖੇਤਰੀ ਸਥਿਰਤਾ ਨੂੰ ਗੰਭੀਰ ਢਾਹ ਲੱਗ ਸਕਦੀ ਹੈ। ਇਸਲਾਮਾਬਾਦ ਦੇ ਇੰਸਟੀਚਿਊਟ ਆਫ਼ ਸਟ੍ਰੈਟੇਜਿਕ ਸਟੱਡੀਜ਼ ਵਿਖੇ ‘ਵੈਪਨਾਈਜ਼ਿੰਗ ਵਾਟਰਜ਼: ਹਿਸਟੋਰੀਕਲ, ਲੀਗਲ ਐਂਡ ਸਟ੍ਰੈਟੇਜਿਕ ਡਾਇਮੈਂਸ਼ਨਜ਼ ਆਫ਼ ਇੰਡਸ ਵਾਟਰ ਟਰਿਟੀ ਸਸਪੈਂਸ਼ਨ’ ਨਾਂਅ ਦੀ ਵਿਸ਼ੇਸ਼ ਰਿਪੋਰਟ ਜਾਰੀ ਕਰਨ ਮੌਕੇ ਤਾਰੜ ਨੇ ਕਿਹਾ ਕਿ ਪਾਕਿ ਸ਼ਾਂਤੀ ’ਚ ਵਿਸ਼ਵਾਸ ਰੱਖਦਾ ਹੈ, ਪਰ ਭਾਰਤ ਨੂੰ ਪਾਣੀ ਨੂੰ ਹਥਿਆਰ ਵਜੋਂ ਵਰਤਣ ਦੀ ਖੁੱਲ੍ਹ ਕਦੇ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਹੇਗ ਸਥਿਤ ਸਥਾਈ ਵਿਚੋਲਗੀ ਅਦਾਲਤ ਨੇ ਵੀ ਪਾਕਿ ਦੇ ਪੱਖ ਨੂੰ ਸਹੀ ਠਹਿਰਾਇਆ ਹੈ।