28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਟੀ.ਐਮ.ਸੀ. ਵਿਧਾਇਕ ’ਤੇ 2 ਦਿਨਾਂ ਦੌਰਾਨ ਦੂਜੀ ਵਾਰ ਹਮਲਾ

ਕੋਲਕਾਤਾ, 27 ਸਤੰਬਰ (ਪੀ. ਟੀ.

ਅਜੀਤ ਡੈਸਕ 28-09-2026
ਕੋਲਕਾਤਾ, 27 ਸਤੰਬਰ (ਪੀ.ਟੀ.ਆਈ.)-ਮਮਤਾ ਬੈਨਰਜੀ ਧੜੇ ਨਾਲ ਜੁੜੇ ਟੀ.ਐਮ.ਸੀ. ਵਿਧਾਇਕ ਕੁਨਾਲ ਘੋਸ਼ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਪੂਰਬੀ ਹਿੱਸੇ ’ਚ ਸਥਿਤ ਆਪਣੇ ਬੇਲੀਆਘਾਟਾ ਹਲਕੇ ’ਚ ਇਕ ਪ੍ਰੋਗਰਾਮ ਵਿਚ ਜਾਂਦੇ ਸਮੇਂ ਉਨ੍ਹਾਂ ਦੀ ਕਾਰ ’ਤੇ ਹਮਲਾ ਕੀਤਾ ਗਿਆ। ਘੋਸ਼ ਨੇ ਦਾਅਵਾ ਕੀਤਾ ਕਿ ਨਾਰਕੇਲਡਾਂਗਾ ਇਲਾਕੇ ’ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਹਥੌੜਿਆਂ ਨਾਲ ਉਨ੍ਹਾਂ ਦੀ ਕਾਰ ਦਾ ਅਗਲਾ ਸ਼ੀਸ਼ਾ (ਵਿੰਡਸ਼ੀਲਡ) ਤੋੜ ਦਿੱਤਾ, ਜਦਕਿ ਉਨ੍ਹਾਂ ਵਿੱਚੋਂ ਇਕ ਨੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ’ਤੇ ਬੰਦੂਕ ਤਾਣ ਦਿੱਤੀ। ਇਹ 2 ਦਿਨਾਂ ਵਿਚ ਦੂਜੀ ਵਾਰ ਸੀ ਜਦੋਂ ਵਿਧਾਇਕ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਸਨਿਚਰਵਾਰ ਨੂੰ ਹੁਗਲੀ ਜ਼ਿਲ੍ਹੇ ’ਚ ਘੋਸ਼ ਦੀ ਕਾਰ ’ਤੇ ਪੱਥਰ ਅਤੇ ਆਂਡੇ ਸੁੱਟੇ ਗਏ ਸਨ ਜਦੋਂ ਉਹ ਬੈਨਰਜੀ ਦੀ ਇਕ ਮੀਟਿੰਗ ਵਿਚ ਸ਼ਾਮਲ ਹੋਣ ਜਾ ਰਹੇ ਸਨ। ਬੇਲੀਆਘਾਟਾ ਦੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਐਤਵਾਰ ਦੀ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਪਿਛਲੀ ਖ਼ਬਰ ਨੀਟ ਪੇਪਰ ਲੀਕ ਦਾ ਅਸਰ-ਐੱਨ.ਟੀ.ਏ. ਦੀ ਸੁਰੱਖਿਆ ਹੁਣ ਸੀ.ਆਈ.ਐੱਸ.ਐੱਫ. ਹਵਾਲੇ ਅਗਲੀ ਖ਼ਬਰ ਮੁਸਲਿਮ ਵਿਆਹ ਨਾਲ ਨਾਬਾਲਗਾ ਨਾਲ ਸਰੀਰਕ ਸੰਬੰਧ ਬਣਾਉਣ ਦਾ ਅਪਰਾਧ ਖਤਮ ਨਹੀਂ ਹੁੰਦਾ- ਦਿੱਲੀ ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।